ਪੁਲੀਸ ਵੱਲੋਂ ਨਸ਼ੇ ਖ਼ਿਲਾਫ਼ ਜਾਗਰੂਕਤਾ ਪ੍ਰੋਗਰਾਮ
ਕਾਲਾਂਵਾਲੀ: ਖੇਤਰ ਦੀ ਥਾਣਾ ਔਢਾਂ ਪੁਲੀਸ ਨੇ ਪਿੰਡ ਨੂਹੀਆਂਵਾਲੀ ਵਿੱਚ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਹੈੱਡ ਕਾਂਸਟੇਬਲ ਸੰਜੇ ਕੁਮਾਰ ਨੇ ਨੌਜਵਾਨ ਨੂੰ ਕਿਹਾ ਕਿ ਜੇ ਕੋਈ ਨਸ਼ੇ ਦਾ ਆਦੀ ਹੈ ਅਤੇ ਉਹ ਨਸ਼ਾ ਛੱਡਣ ਦੀ...
Advertisement
ਕਾਲਾਂਵਾਲੀ: ਖੇਤਰ ਦੀ ਥਾਣਾ ਔਢਾਂ ਪੁਲੀਸ ਨੇ ਪਿੰਡ ਨੂਹੀਆਂਵਾਲੀ ਵਿੱਚ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਹੈੱਡ ਕਾਂਸਟੇਬਲ ਸੰਜੇ ਕੁਮਾਰ ਨੇ ਨੌਜਵਾਨ ਨੂੰ ਕਿਹਾ ਕਿ ਜੇ ਕੋਈ ਨਸ਼ੇ ਦਾ ਆਦੀ ਹੈ ਅਤੇ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪੁਲੀਸ ਵੱਲੋਂ ਉਸ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਨਸ਼ੀਲੇ ਪਦਾਰਥ ਵੇਚਦਾ ਹੈ ਜਾਂ ਉਸ ਦਾ ਸੇਵਨ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਜਾ ਸਕਦੀ ਹੈ। ਇਸ ਮੌਕੇ ਥਾਣਾ ਔਢਾਂ ਤੋਂ ਗੁਰਮੀਤ ਸਿੰਘ, ਗੁਰਦੀਪ ਸਿੰਘ, ਭਜਨ ਲਾਲ, ਰਾਹੁਲ ਕੁਮਾਰ, ਬੂਟਾ ਸਿੰਘ, ਕੋਚ ਮਨੀਸ਼ ਸਰਸਵਾਨ, ਨੀਰਵ ਮੋਂਗਾ, ਅਨਿਲ ਸਹਾਰਨ ਸਮੇਤ ਕਈ ਨੌਜਵਾਨ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
×