ਪੁਲੀਸ ਵੱਲੋਂ ਨਸ਼ੀਲੀਆਂ ਗੋਲੀਆਂ ਸਣੇ ਕਾਬੂ
ਥਾਣਾ ਸ਼ਹਿਣਾ ਪੁਲੀਸ ਨੇ 90 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਸ਼ਹਿਣਾ ਦੇ ਐੱਸ ਐੱਚ ਓ ਗੁਰਮੰਦਰ ਸਿੰਘ ਪੁਲੀਸ ਪਾਰਟੀ ਨਾਲ ਉੱਗੋਕੇ ਲਿੰਕ ਸੜਕ ਉੱਤੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਇੱਕ ਵਿਅਕਤੀ ਕਾਲੇ ਰੰਗ...
Advertisement
ਥਾਣਾ ਸ਼ਹਿਣਾ ਪੁਲੀਸ ਨੇ 90 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਸ਼ਹਿਣਾ ਦੇ ਐੱਸ ਐੱਚ ਓ ਗੁਰਮੰਦਰ ਸਿੰਘ ਪੁਲੀਸ ਪਾਰਟੀ ਨਾਲ ਉੱਗੋਕੇ ਲਿੰਕ ਸੜਕ ਉੱਤੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਇੱਕ ਵਿਅਕਤੀ ਕਾਲੇ ਰੰਗ ਦੇ ਲਿਫ਼ਾਫੇ ਦੀ ਫਰੋਲਾ ਫਰਾਲੀ ਕਰਦਾ ਮਿਲਿਆ। ਜਦੋਂ ਪੁਲੀਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 90 ਗੋਲੀਆਂ ਬਾਵਾ ਰੰਗ ਦੀਆਂ ਨਸ਼ੀਲੀਆਂ ਮਿਲੀਆਂ। ਮੁਲਜ਼ਮ ਦੀ ਪਛਾਨ ਗਗਨਦੀਪ ਸਿੰਘ ਵਾਸੀ ਸੀ ਉੱਗੋਕੇ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਪੁੱਛ-ਪੜਤਾਲ ਕੇ ਸ਼ੁਰੂ ਕਰ ਦਿੱਤੀ ਹੈ।
Advertisement
Advertisement
×