DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤਕ ਸਮਾਗਮ ਵਿੱਚ ਕਵੀਆਂ ਨੇ ਬੰਨ੍ਹਿਆਂ ਰੰਗ

ਪਿੰਡ ਅੰਮ੍ਰਿਤਸਰ ਕਲਾਂ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਸ਼ਹੀਦ ਬਿਸ਼ਨ ਸਿੰਘ ਲਾਈਬ੍ਰੇਰੀ ਪਿੰਡ ਅੰਮ੍ਰਿਤਸਰ ਕਲਾਂ ਵਿਖੇ ਹੋਈ। ਸਭਾ ਦੀ ਪ੍ਰਧਾਨਗੀ ਇਲਾਕੇ ਦੇ ਉੱਘੇ ਕਵੀ ਜਸਵੀਰ ਸਿੰਘ ਮੌਜੀ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਨੁੱਖ ਕਿਤਾਬਾਂ ਨਾਲ ਜੁੜ ਕੇ...

  • fb
  • twitter
  • whatsapp
  • whatsapp
Advertisement

ਪਿੰਡ ਅੰਮ੍ਰਿਤਸਰ ਕਲਾਂ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਸ਼ਹੀਦ ਬਿਸ਼ਨ ਸਿੰਘ ਲਾਈਬ੍ਰੇਰੀ ਪਿੰਡ ਅੰਮ੍ਰਿਤਸਰ ਕਲਾਂ ਵਿਖੇ ਹੋਈ। ਸਭਾ ਦੀ ਪ੍ਰਧਾਨਗੀ ਇਲਾਕੇ ਦੇ ਉੱਘੇ ਕਵੀ ਜਸਵੀਰ ਸਿੰਘ ਮੌਜੀ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮਨੁੱਖ ਕਿਤਾਬਾਂ ਨਾਲ ਜੁੜ ਕੇ ਹੀ ਆਪਣੇ ਜੀਵਨ ਨੂੰ ਉੱਚ ਆਦਰਸ਼ਵਾਦੀ ਬਣਾ ਸਕਦਾ ਹੈ। ਸਭਾ ਵਿਚ ਕਾਮਰੇਡ ਸਰਬਜੀਤ ਸਿੰਘ ਸਿੱਧੂ ਨੇ ਆਪਣੀ ਰਚਨਾ ਰਾਹੀ ਇਨਕਲਾਬ ਦੇ ਅਸਲੀ ਮਾਇਨੇ ਦੱਸੇ। ਮਾਸਟਰ ਮੁਖਤਿਆਰ ਸਿੰਘ ਚੱਠਾ ਨੇ ਧੰਨਵਾਦ ਕੀਤਾ। ਇਸ ਮੌਕੇ ਕਵੀ ਜਸਵੀਰ ਸਿੰਘ ਮੌਜੀ, ਸਾਹਿਤਕਾਰ ਲਖਵਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਵੜੈਚ, ਕਾਮਰੇਡ ਸਰਬਜੀਤ ਸਿੰਘ ਸਿੱਧੂ, ਪੂਰਨ ਸਿੰਘ ਨਿਰਾਲਾ, ਮਾ. ਮੁਖਤਿਆਰ ਸਿੰਘ ਚੱਠਾ, ਹਰਦੇਵ ਸਿੰਘ ਪੁਰੇਵਾਲ, ਮਨਜੀਤ ਸਿੰਘ ਹੰਜਰਾ, ਮਾਨ ਸਿੰਘ ਚੱਠਾ, ਜੀਤ ਸਿੰਘ ਸੈਕਟਰੀ, ਭੁਪਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ ਕੰਗ, ਗੁਰਬਿਸ਼ਨ ਸਿੱਧੂ, ਸੁਭਾਸ਼ ਸੋਲੰਕੀ, ਐਡਵੋਕੇਟ ਪ੍ਰਵੀਨ ਕੁਮਾਰ, ਜਗਜੀਤ ਸਿੰਘ ਅਤੇ ਮਨੰਤ ਚੱਠਾ ਨੇ ਰਚਨਾਵਾਂ ਪੇਸ਼ ਕੀਤੀਆ।

Advertisement
Advertisement
×