ਟ੍ਰਾਈਡੈਂਟ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼
ਹੰਡਿਆਇਆ: ਟ੍ਰਾਈਡੈਂਟ ਉਦਯੋਗ ਸਮੂਹ ਨੇ ਵਾਤਾਵਰਨ ਸੰਭਾਲ ਹਿੱਤ ਹਫ਼ਤੇ ‘ਚ 10000 ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ, ਜਿਸ ਤਹਿਤ ਅੱਜ ਧੌਲਾ ਕੰਪਲੈਕਸ ਵਿੱਚ 1500 ਬੂਟੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ। ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ...
Advertisement
ਹੰਡਿਆਇਆ: ਟ੍ਰਾਈਡੈਂਟ ਉਦਯੋਗ ਸਮੂਹ ਨੇ ਵਾਤਾਵਰਨ ਸੰਭਾਲ ਹਿੱਤ ਹਫ਼ਤੇ ‘ਚ 10000 ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ, ਜਿਸ ਤਹਿਤ ਅੱਜ ਧੌਲਾ ਕੰਪਲੈਕਸ ਵਿੱਚ 1500 ਬੂਟੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ। ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਵੱਲੋਂ ਸੱਤ ਦਿਨਾਂ ਵਿੱਚ 10,000 ਬੂਟੇ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ 40-50 ਕਿਸਮਾਂ ਦੇ ਬੂਟੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਅਤੇ ਹਰਿਆ ਭਰਿਆ ਭਵਿੱਖ ਯਕੀਨੀ ਬਣਾਉਣ ਲਈ ਬੇਹੱਦ ਜ਼ਰੂਰੀ ਹੈ। -ਪੱਤਰ ਪ੍ਰੇਰਕ
Advertisement
Advertisement