ਪਲੇਸਮੈਂਟ ਕੈਂਪ ਅੱਜ
ਪੱਤਰ ਪ੍ਰੇਰਕ ਮਾਨਸਾ, 8 ਜੁਲਾਈ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਮਾਨਸਾ ਦਫ਼ਤਰ ਵਿੱਚ 9 ਜੁਲਾਈ ਨੂੰ ਮਹਿੰਦਰਾ ਅਤੇ ਮਹਿੰਦਰਾ ਸਵਰਾਜ ਡਿਵੀਜ਼ਨ ਅੰਬਾਲਾ ਵੱਲੋਂ ਆਈਟੀਆਈ ਪਾਸ ਦੀ ਅਪ੍ਰੈਂਟਿਸ ਅਤੇ ਘੱਟ ਤੋਂ ਘੱਟ ਬਾਰ੍ਹਵੀਂ ਪਾਸ ਪ੍ਰਾਰਥੀਆਂ ਲਈ...
Advertisement
ਪੱਤਰ ਪ੍ਰੇਰਕ
ਮਾਨਸਾ, 8 ਜੁਲਾਈ
Advertisement
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਮਾਨਸਾ ਦਫ਼ਤਰ ਵਿੱਚ 9 ਜੁਲਾਈ ਨੂੰ ਮਹਿੰਦਰਾ ਅਤੇ ਮਹਿੰਦਰਾ ਸਵਰਾਜ ਡਿਵੀਜ਼ਨ ਅੰਬਾਲਾ ਵੱਲੋਂ ਆਈਟੀਆਈ ਪਾਸ ਦੀ ਅਪ੍ਰੈਂਟਿਸ ਅਤੇ ਘੱਟ ਤੋਂ ਘੱਟ ਬਾਰ੍ਹਵੀਂ ਪਾਸ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਉਹ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਸੀਮਾ 18 ਤੋਂ 27 ਸਾਲ ਹੋਵੇ। ਉਨ੍ਹਾਂ ਦੱਸਿਆ ਕਿ ਅਸਾਮੀਆਂ ਦੀ ਗਿਣਤੀ 250 ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਕੈਂਪ ਵਾਲੇ ਦਿਨ ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਯੋਗਤਾ ਦਾ ਵੇਰਵਾ (ਰਜ਼ਿਊਮ) ਲੈ ਕੇ ਕੈਂਪ ਵਾਲੇ ਦਿਨ ਸਵੇਰੇ 10 ਵਜੇ ਪਹੁੰਚਣ।
Advertisement
×