ਰਿਲਾਇੰਸ ਕਾਲੋਨੀ ਦੇ ਲੋਕ ਖ਼ੁਦ ਸਫ਼ਾਈ ਕਰਨ ਲਈ ਮਜਬੂਰ
ਸਥਾਨਕ ਨਗਰਪਾਲਿਕਾ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੇ ਬਜਟ ’ਚ ਹਰ ਸਾਲ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀ ਹੈ ਪਰ ਫਿਰ ਵੀ ਸ਼ਹਿਰ ਵਿੱਚ ਅਨੇਕ ਥਾਵਾਂ ਤੇ ਕੂੜੇ ਦੇ ਢੇਰ ਦਿਖਾਈ ਦੇ ਰਹੇ ਹਨ। ਜਿਸ ਕਾਰਨ ਲੋਕ ਆਪਣੇ ਖਰਚੇ...
ਸਥਾਨਕ ਨਗਰਪਾਲਿਕਾ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੇ ਬਜਟ ’ਚ ਹਰ ਸਾਲ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀ ਹੈ ਪਰ ਫਿਰ ਵੀ ਸ਼ਹਿਰ ਵਿੱਚ ਅਨੇਕ ਥਾਵਾਂ ਤੇ ਕੂੜੇ ਦੇ ਢੇਰ ਦਿਖਾਈ ਦੇ ਰਹੇ ਹਨ। ਜਿਸ ਕਾਰਨ ਲੋਕ ਆਪਣੇ ਖਰਚੇ ਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕਰਵਾਉਣ ਲਈ ਮਜਬੂਰ ਹਨ। ਅੱਜ ਵਾਰਡ ਨੰਬਰ 13 ਦੀ ਰਿਲਾਇੰਸ ਕਾਲੋਨੀ ਦੇ ਲੋਕਾਂ ਨੇ ਜੇਸੀਬੀ ਨਾਲ ਸਾਂਝੀ ਸਫਾਈ ਮੁਹਿੰਮ ਸ਼ੁਰੂ ਕਰਕੇ ਆਪਣੇ ਆਸਪਾਸ ਦੀ ਸਫਾਈ ਕਰਵਾਈ। ਲੋਕਾਂ ਨੇ ਦੱਸਿਆ ਕਿ ਖਾਲੀ ਪਏ ਇਨ੍ਹਾਂ ਪਲਾਂਟਾ ਵਿੱਚ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਅਤੇ ਝਾੜੀਆਂ ਉੱਗ ਆਈਆਂ ਹਨ। ਜਿਸ ਕਾਰਨ ਰਾਤ ਨੂੰ ਜ਼ਹਿਰੀਲੇ ਜਾਨਵਰ ਅਤੇ ਨਸ਼ੇੜੀ ਲੋਕ ਅਕਸਰ ਇੱਥੇ ਆਉਂਦੇ ਹਨ। ਨਗਰਪਾਲਿਕਾ ਨੂੰ ਕਈ ਵਾਰ ਇੱਥੇ ਸਫਾਈ ਕਰਵਾਉਣ ਲਈ ਆਖਿਆ ਗਿਆ ਹੈ ਪਰ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਹੁਣ ਤੰਗ ਆ ਕੇ ਉਨ੍ਹਾਂ ਨੇ ਖੁਦ ਪੈਸੇ ਇਕੱਠੇ ਕਰਕੇ ਇਹ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪਲਾਟ ਧਾਰਕ ਅਤੇ ਨਗਰ ਪਾਲਿਕਾ ਇਨ੍ਹਾਂ ਖਾਲੀ ਪਲਾਟਾਂ ਦੀ ਦੇਖਭਾਲ ਵੱਲ ਧਿਆਨ ਦੇਵੇ। ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਤੇ ਲੱਖਾਂ ਰੁਪਏ ਖਰਚ ਕਰਨ ਦੇ ਨਗਰ ਪਾਲਿਕਾ ਦੇ ਦਾਅਵੇ ਇੱਥੇ ਪੂਰੀ ਤਰ੍ਹਾਂ ਫੇਲ੍ਹ ਨਜ਼ਰ ਆ ਰਹੇ ਹਨ।

