‘ਆਪ’ ਸਰਕਾਰ ਤੋਂ ਪੰਜਾਬ ਦੇ ਲੋਕ ਬੇਹੱਦ ਨਾਰਾਜ਼: ਬੀ ਪੀ ਸਿੰਘ
ਪੰਜਾਬ ’ਚ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀ ਚੋਣ ਲਈ ਸੰਗਠਨ ਸਿਰਜਣ ਮੁਹਿੰਮ ਤਹਿਤ ਅਕਤੂਬਰ ’ਚ ਰੱਦੋਬਦਲ ਹੋਣ ਜਾ ਰਿਹਾ ਹੈ। ਕੇਂਦਰੀ ਕਾਂਗਰਸੀ ਹਾਈ ਕਮਾਂਡ ਆਬਜ਼ਰਵਰਾਂ ਵੱਲੋਂ ਜਿਲ੍ਹਾ ਵਾਰ ਵਰਕਰ ਮੀਟਿੰਗਾਂ ਕਰਕੇ ਰਾਇ ਹਾਸਲ ਕੀਤੀ ਜਾ ਰਹੀ ਹੈ।
ਇਥੇ ਜ਼ਿਲ੍ਹੇ ਲਈ ਆਬਜ਼ਰਵਰ ਤੇ ਪਾਰਟੀ ਦੇ ਕੌਮੀ ਆਗੂ ਬੀ ਪੀ ਸਿੰਘ, ਸੂਬਾ ਆਬਜ਼ਰਵਰ ਸਾਬਕਾ ਵਿਧਾਇਕ ਸੁਨੀਲ ਦੱਤੀ, ਮਨਜੀਤ ਸਿੰਘ ਹੰਬੜਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਮੋਗਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਲਈ ਪ੍ਰੀਤਕਿਰਿਆ ਹਾਸਲ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੋਹਨ ਸਿੰਘ ਖੇਲਾ, ਹਲਕਾ ਇੰਚਾਰਜ ਮਾਲਵਿਕਾ ਸੂਦਾ, ਐਡਵੋਕੇਟ ਪਰਮਪਾਲ ਸਿੰੰਘ ਤਖਤੂਪੁਰਾ, ਨਗਰ ਕੌਂਸਲ ਧਰਮਕੋਟ ਦੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਤੇ ਹੋਰ ਆਗੂ ਮੌਜੂਦ ਸਨ।
ਆਗੂ ਬੀ ਪੀ ਸਿੰਘ ਨੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇਕੱਲੀ ਚੋਣ ਮੈਦਾਨ ਵਿੱਚ ਆਵੇਗੀ ਅਤੇ ਇਤਿਹਾਸਕ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਤੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੀ ਹੈ ਤੇ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਨਹੀਂ ਹੈ। ਪਰਿਵਾਰ ਦੀ ਤਰ੍ਹਾਂ ਵਿਚਾਰਕ ਮਤਭੇਦ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ’ਆਪ’ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ। ਸਰਕਾਰ ਦੇ ਸਾਸਨ ਦੌਰਾਨ ਪੰਜਾਬ ਵਿਕਾਸ ਪੱਖੋਂ ਫਾਡੀ ਹੋ ਗਿਆ ਹੈ। ਪੰਜਾਬ ’ਚ ਬੇਰੁਗਜ਼ਾਰੀ ਦੀ ਮਾਰ ਝੱਲ ਰਹੇ ਨੌਜਵਾਨ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਦੀ ਜਕੜ ਵਿਚ ਹਨ। ਸੂਬਾ ਸਕਰਾਰ ਨਸਿਆਂ ਨੂੰ ਠੱਲਣ ਲਈ ਫੇਲ੍ਹ ਸਾਬਤ ਹੋਈ ਹੈ।