ਲੋਕਾਂ ਵੱਲੋਂ ਚੱਕ ਰਾਮ ਸਿੰਘ ਵਾਲਾ ’ਚ ਸਫ਼ਾਈ
ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਖਪਾਲ ਕੌਰ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ ਗਈ। ਇਸ ਸਫ਼ਾਈ ਮੁਹਿੰਮ ’ਚ ਸਾਬਕਾ ਸਰਪੰਚ ਕੇਹਰ ਸਿੰਘ ਸਿੱਧੂ, ਪੰਚ ਗੁਰਮੇਲ ਸਿੰਘ,...
Advertisement
ਪਿੰਡ ਚੱਕ ਰਾਮ ਸਿੰਘ ਵਾਲਾ ਵਿੱਚ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸੁਖਪਾਲ ਕੌਰ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦੀ ਸਫਾਈ ਕੀਤੀ ਗਈ। ਇਸ ਸਫ਼ਾਈ ਮੁਹਿੰਮ ’ਚ ਸਾਬਕਾ ਸਰਪੰਚ ਕੇਹਰ ਸਿੰਘ ਸਿੱਧੂ, ਪੰਚ ਗੁਰਮੇਲ ਸਿੰਘ, ਪੰਚ ਦਰਸ਼ਨ ਸਿੰਘ ਅਤੇ ਪੰਚ ਕਰਮਜੀਤ ਕੌਰ ਦੇ ਪਤੀ ਮੱਘਰ ਸਿੰਘ ਨੇ ਟਰੈਕਟਰਾਂ ਦੀ ਮੁਫ਼ਤ ਸੇਵਾ ਨਿਭਾਈ ਅਤੇ ਹਰਦੇਵ ਸਿੰਘ ਨੇ ਵਾਲੰਟੀਅਰਾਂ ਲਈ ਠੰਡੇ ਆਦਿ ਦਾ ਪ੍ਰਬੰਧ ਕੀਤਾ। ਪੰਚ ਪਰਮਿੰਦਰ ਸਿੰਘ ਸਿੱਧੂ ਨੇ ਗਲੀਆਂ ਵਿੱਚੋਂ ਰੇਤ ਖਿੱਚ ਕੇ ਸੇਵਾ ਕੀਤੀ। ਸਾਬਕਾ ਸਰਪੰਚ ਕੇਹਰ ਸਿੰਘ ਨੇ ਦੱਸਿਆ ਕਿ ਗਲੀਆਂ ਅਤੇ ਸੜਕਾਂ ਦੁਆਲੇ ਵੱਡੇ ਪੱਧਰ ’ਤੇ ਘਾਹ ਉੱਗਿਆ ਹੋਇਆ ਸੀ।
Advertisement
Advertisement
×