ਗੈਸ ਦੀ ਮਾੜੀ ਸਪਲਾਈ ਕਾਰਨ ਲੋਕ ਪ੍ਰੇਸ਼ਾਨ
ਕਸਬੇ ਸ਼ਹਿਣਾ ਵਿੱਚ ਗੈਸ ਦੀ ਮਾੜੀ ਸਪਲਾਈ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਗੈਸ ਲੈਣ ਲਈ ਦੂਰ ਦੂਰ ਜਾਂਦੇ ਦੇਖਿਆ ਜਾ ਸਕਦਾ ਹੈ। ਗੈਸ ਏਜੰਸੀ ਅੱਗੇ ਸਵੇਰੇ ਹੀ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ...
Advertisement
ਕਸਬੇ ਸ਼ਹਿਣਾ ਵਿੱਚ ਗੈਸ ਦੀ ਮਾੜੀ ਸਪਲਾਈ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਗੈਸ ਲੈਣ ਲਈ ਦੂਰ ਦੂਰ ਜਾਂਦੇ ਦੇਖਿਆ ਜਾ ਸਕਦਾ ਹੈ। ਗੈਸ ਏਜੰਸੀ ਅੱਗੇ ਸਵੇਰੇ ਹੀ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਹਰ ਸਾਲ ਸਰਦੀਆਂ ਵਿੱਚ ਹੀ ਗੈਸ ਸਪਲਾਈ ਦੀ ਕਿੱਲਤ ਆਉਂਦੀ ਹੈ। ਦੂਜੇ ਪਾਸੇ ਗੈਸ ਏਜੰਸੀ ਦੇ ਮਾਲਕ ਗਗਨ ਗਰਗ ਨੇ ਦੱਸਿਆ ਕਿ ਗੈਸ ਸਪਲਾਈ ਪਿੱਛੇ ਤੋਂ ਹੀ ਘੱਟ ਆ ਰਹੀ ਹੈ। ਫਿਰ ਵੀ ਲੋਕਾਂ ਨੂੰ ਗੈਸ ਸਪਲਾਈ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਦੀਆਂ ਕਾਰਨ ਮਾੜੀ-ਮੋਟੀ ਦਿੱਕਤ ਆ ਰਹੀ ਹੈ।
Advertisement
Advertisement
×

