ਪਟਵਾਰੀ ਦੀ ਮੌਤ: ਭਰਾ ਨੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ
ਇੱਥੋਂ ਪਟਵਾਰੀ ਦੀ ਕੱਲ੍ਹ ਘਰ ’ਚੋਂ ਪੱਖੇ ਨਾਲ ਲਟਕਦੀ ਲਾਸ਼ ਮਿਲਣ ਦਾ ਮਾਮਲਾ ਭਖ਼ਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕ ਪਟਵਾਰੀ ਦੇ ਭਰਾ ਸਤਪਾਲ ਨੇ ਖੁਲਾਸਾ ਕੀਤਾ ਕਿ ਲਾਸ਼ ਦੇ ਰੱਸੀ ਨਾਲ ਹੱਥ ਪਿੱਛੇ ਬੰਨ੍ਹੇ ਹੋਏ ਸਨ। ਇਸ ਲਈ ਉਨ੍ਹਾਂ ਨੂੰ...
Advertisement
ਇੱਥੋਂ ਪਟਵਾਰੀ ਦੀ ਕੱਲ੍ਹ ਘਰ ’ਚੋਂ ਪੱਖੇ ਨਾਲ ਲਟਕਦੀ ਲਾਸ਼ ਮਿਲਣ ਦਾ ਮਾਮਲਾ ਭਖ਼ਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕ ਪਟਵਾਰੀ ਦੇ ਭਰਾ ਸਤਪਾਲ ਨੇ ਖੁਲਾਸਾ ਕੀਤਾ ਕਿ ਲਾਸ਼ ਦੇ ਰੱਸੀ ਨਾਲ ਹੱਥ ਪਿੱਛੇ ਬੰਨ੍ਹੇ ਹੋਏ ਸਨ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਕਤਲ ਕਰ ਕੇ ਲਾਸ਼ ਪੱਖੇ ਨਾਲ ਲਟਕਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਲਿਖੇ ਗਏ ਉਨ੍ਹਾਂ ਦੇ ਬਿਆਨਾਂ ਵਿੱਚ ਜਦੋਂ ਇਹ ਗੱਲ ਲਿਖ਼ਣ ਬਾਰੇ ਕਿਹਾ ਤਾਂ ਇਸ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਉਸ ਮੁਤਾਬਿਕ ਪਟਵਾਰੀ ਹਰੀਸ਼ ਕੁਮਾਰ ਨੇ ਉਨ੍ਹਾਂ ਨਾਲ ਕੁਝ ਦਿਨ ਪਹਿਲਾਂ ਕੋਈ ਦਰਪੇਸ਼ ਵੱਡੀ ਉਲਝਣ ਦਾ ਜ਼ਿਕਰ ਕਰਦਿਆਂ ਘਰ ਆ ਕੇ ਇਸ ਸਬੰਧੀ ਗੱਲ ਕਰਨ ਬਾਰੇ ਵੀ ਕਿਹਾ ਸੀ। ਥਾਣਾ ਧਰਮਕੋਟ ਦੇ ਮੁਖੀ ਭਲਵਿੰਦਰ ਸਿੰਘ ਨੇ ਮ੍ਰਿਤਕ ਪਟਵਾਰੀ ਦੇ ਹੱਥ ਪਿੱਛੇ ਬੰਨ੍ਹੇ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦੇ ਫੋਨ ਨੂੰ ਕਬਜ਼ੇ ਵਿੱਚ ਲੈ ਕੇ ਡਿਟੇਲ ਕੱਢਵਾਈ ਜਾ ਰਹੀ ਹੈ।
Advertisement
Advertisement
×