Advertisement
ਮੁਕਤਸਰ-ਕੋਟਕਪੂਰਾ ਰੋਡ ਉਪਰ ਸਥਿਤ ‘ਵੜਿੰਗ ਟੋਲ ਪਲਾਜ਼ਾ’ ਤੀਜੇ ਦਿਨ ਵੀ ਬੰਦ ਰਿਹਾ। ਬੰਦ ਕਰਾਉਣ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਦਿਨ - ਰਾਤ ਧਰਨਾ ਦਿੱਤਾ ਜਾ ਰਿਹਾ ਹੈ। ਧਰਨਾ ਸਥਾਨ ’ਤੇ ਮੋਜੂਦ ਮੁਜਾਹਰਕਾਰੀਆਂ ਅਤੇ ਰਾਹਗੀਰਾਂ ਲਈ ਲਗਾਤਾਰ ਲੰਗਰ ਵੀ ਚੱਲ ਰਿਹਾ ਹੈ। ਬਿਨ੍ਹਾਂ ਟੋਲ ਕਟਾਏ ਲੰਘਣ ਵਾਲੇ ਰਾਹਗੀਰਾ ਕਿਸਾਨ ਜਥੇਬੰਦੀ ਦੇ ਇਸ ਉਦਮ ਦੀ ਸ਼ਲਾਂਘਾ ਕਰਦੇ ਹਨ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਹਰਜਿੰਦਰ ਸਿੰਘ ਲੁਬਾਨਿਆਂਵਾਲੀ, ਜਸਵੀਰ ਸਿੰਘ ਵੱਟੂ, ਮਨਿੰਦਰ ਮਨੀ ਹਰੀਕੇ ਅਤੇ ਕਸ਼ਮੀਰ ਸਿੰਘ ਭਲਵਾਨ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਪੁੱਲ ਬਣਾਉਣਾ ਟੋਲ ਪਲਾਜ਼ਾ ਕੰਪਨੀ ਦੀ ਜ਼ਿੰਮੇਵਾਰੀ ਸੀ ਜਿਹੜੀ ਉਸਨੇ ਕਈ ਸਾਲਾਂ ’ਚ ਪੂਰੀ ਨਹੀਂ ਕੀਤੀ ਤਾਂ ਲੋਕਾਂ ਦੀ ਭਲਾਈ ਲਈ ਉਨ੍ਹਾਂ ਨੇ ਟੋਲ ਬੰਦ ਕਰਵਾਇਆ ਹੈ ਜਿਹੜੇ ਪੁੱਲਾਂ ਦੇ ਨਿਰਮਾਣ ਤੱਕ ਜਾਰੀ ਰਹੇਗਾ।
Advertisement
Advertisement
×