ਨਹਿਰੀ ਪਾਣੀ ਛੱਡਣ ਮਗਰੋਂ ਰੇੜ੍ਹਵਾਂ ਮਾਈਨਰ ਦਾ ਕੁਝ ਹਿੱਸਾ ਟੁੱਟਿਆ
ਹਰਦੀਪ ਸਿੰਘ ਧਰਮਕੋਟ, 17 ਜੂਨ ਸਿੱਧਵਾਂ ਨਹਿਰ ਦੇ ਨੂਰਪੁਰ ਸੈਕਸ਼ਨ ਦਾ ਰੇੜ੍ਹਵਾਂ ਮਾਈਨਰ ਦਾ ਕੁਝ ਹਿੱਸਾ ਨਹਿਰੀ ਪਾਣੀ ਛੱਡਣ ਤੋਂ ਬਾਅਦ ਟੁੱਚ ਗਿਆ। ਕੁੱਲ 19 ਬੁਰਜੀਆਂ ਦੀ ਲੰਬਾਈ ਵਾਲੀ ਇਹ ਕੱਸੀ ਦਰਜਨ ਭਰ ਪਿੰਡਾਂ ਦੇ 2,000 ਏਕੜ ਰਕਬੇ ਨੂੰ ਸਿੰਜਾਈ...
Advertisement
ਹਰਦੀਪ ਸਿੰਘ
ਧਰਮਕੋਟ, 17 ਜੂਨ
Advertisement
ਸਿੱਧਵਾਂ ਨਹਿਰ ਦੇ ਨੂਰਪੁਰ ਸੈਕਸ਼ਨ ਦਾ ਰੇੜ੍ਹਵਾਂ ਮਾਈਨਰ ਦਾ ਕੁਝ ਹਿੱਸਾ ਨਹਿਰੀ ਪਾਣੀ ਛੱਡਣ ਤੋਂ ਬਾਅਦ ਟੁੱਚ ਗਿਆ। ਕੁੱਲ 19 ਬੁਰਜੀਆਂ ਦੀ ਲੰਬਾਈ ਵਾਲੀ ਇਹ ਕੱਸੀ ਦਰਜਨ ਭਰ ਪਿੰਡਾਂ ਦੇ 2,000 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਂਦੀ ਹੈ। ਰੇੜ੍ਹਵਾਂ ਮਾਈਨਰ ਪਿੰਡ ਬੱਗੇ, ਸੈਦ ਜਲਾਲ, ਚੱਕ ਕਿਸਾਨਾਂ, ਪੰਡੋਰੀ ਤੇ ਅੰਮੀਵਾਲਾ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਭੋਇਪੁਰ ਆ ਕੇ ਸਮਾਪਤ ਹੁੰਦਾ ਹੈ। ਜੇਈ ਅਜੀਤਪਾਲ ਸਿੰਘ ਨੇ ਦੱਸਿਆ ਕਿ ਮਾਈਨਰ ਦੀ 18 ਬੁਰਜੀ ਕੋਲੋਂ ਡਰੇਨ ਜੰਕਸ਼ਨ ਕਰਾਸਿੰਗ ਹੈ। ਇਸ ਲਈ ਇੱਥੋਂ ਮਾਈਨਰ ਪੱਕਾ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਠੇਕੇਦਾਰ ਵੱਲੋਂ ਮਾਈਨਰ ਦੇ ਟੁੱਟੇ ਹਿੱਸੇ ਨੂੰ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
Advertisement
×