ਲੰਬੀ ’ਚ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ
ਪੰਚਾਇਤ ਸਮਿਤੀ ਲੰਬੀ ਦੇ 25 ਜ਼ੋਨਾਂ ਵਿੱਚ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਦੀ ਪੁਸ਼ਟੀ ਮਲੋਟ ਦੇ ਐੱਸ ਡੀ ਐੱਮ ਕਮ ਰਿਟਰਨਿੰਗ ਅਫਸਰ ਜਗਰਾਜ ਸਿੰਘ ਕਾਹਲੋਂ ਨੇ ਕੀਤੀ ਹੈ। ਰੱਦ ਹੋਏ ਕਾਗਜ਼ਾਂ...
Advertisement
ਪੰਚਾਇਤ ਸਮਿਤੀ ਲੰਬੀ ਦੇ 25 ਜ਼ੋਨਾਂ ਵਿੱਚ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਦੀ ਪੁਸ਼ਟੀ ਮਲੋਟ ਦੇ ਐੱਸ ਡੀ ਐੱਮ ਕਮ ਰਿਟਰਨਿੰਗ ਅਫਸਰ ਜਗਰਾਜ ਸਿੰਘ ਕਾਹਲੋਂ ਨੇ ਕੀਤੀ ਹੈ। ਰੱਦ ਹੋਏ ਕਾਗਜ਼ਾਂ ਵਿੱਚ ਜ਼ੋਨ ਤੱਪਾਖੇੜਾ-14 ਤੋਂ ਸੁਖਚੈਨ ਸਿੰਘ, ਜ਼ੋਨ ਮਹਿਮੂਦਖੇੜਾ-17 ਤੋਂ ਕੁਲਵਿੰਦਰ ਕੌਰ ਅਤੇ ਜੋਨ ਕਬਰਵਾਲਾ-21 ਤੋਂ ਹਕੀਕਤ ਸਿੰਘ ਦੇ ਨਾਮ ਸ਼ਾਮਲ ਹਨ। ਸਰਕਾਰੀ ਜਾਣਕਾਰੀ ਅਨੁਸਾਰ ਜ਼ੋਨ 14 ਦੇ ਉਮੀਦਵਾਰ ਨੂੰ ਸਹਿਕਾਰੀ ਸਭਾ ਵੱਲੋਂ, ਜ਼ੋਨ 17 ਦੀ ਉਮੀਦਵਾਰ ਨੂੰ ਪਾਵਰਕੌਮ ਵੱਲੋਂ ਅਤੇ ਜ਼ੋਨ 21 ਦੇ ਉਮੀਦਵਾਰ ਨੂੰ ਸੈਂਟਰਲ ਕੋਆਪਰੇਟਿਵ ਬੈਂਕ ਵੱਲੋਂ ਸਰਕਾਰੀ ਦੇਣਦਾਰੀਆਂ ਦੇ ਡਿਫਾਲਟਰ ਦੱਸਿਆ ਗਿਆ ਹੈ। ਨਾਮਜ਼ਦਗੀਆਂ ਵਾਪਸ ਲੈਣ ਦੀ ਮਿਆਦ ਤੱਕ ਹੁਣ 110 ਉਮੀਦਵਾਰ ਚੋਣ ਮੈਦਾਨ ਵਿੱਚ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਉਮੀਦਵਾਰ ਭਲਕੇ ਕਾਗਜ਼ ਵਾਪਸ ਲੈਣ ਦਾ ਆਖ਼ਰੀ ਦਿਨ ਹੈ।
Advertisement
Advertisement
×

