DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਖੋ ਕਲਾਂ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ

ਨੇੜਲੇ ਪਿੰਡ ਪੱਖੋ ਕਲਾਂ ਦੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਅੱਜ ਸਰਬਸੰਮਤੀ ਨਾਲ ਹੋਈ। ਜ਼ਿਕਰਯੋਗ ਹੈ ਕਿ ਇਸ ਸਭਾ ਦੀ ਚੋਣ ਕਾਫੀ ਸਮੇਂ ਤੋਂ ਲਟਕੀ ਹੋਈ ਸੀ ਤੇ ਪਿਛਲੇ ਦਿਨੀਂ ਤਾਂ ਚੋਣ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਮੁਲਤਵੀ ਹੋ...

  • fb
  • twitter
  • whatsapp
  • whatsapp
Advertisement

ਨੇੜਲੇ ਪਿੰਡ ਪੱਖੋ ਕਲਾਂ ਦੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਅੱਜ ਸਰਬਸੰਮਤੀ ਨਾਲ ਹੋਈ। ਜ਼ਿਕਰਯੋਗ ਹੈ ਕਿ ਇਸ ਸਭਾ ਦੀ ਚੋਣ ਕਾਫੀ ਸਮੇਂ ਤੋਂ ਲਟਕੀ ਹੋਈ ਸੀ ਤੇ ਪਿਛਲੇ ਦਿਨੀਂ ਤਾਂ ਚੋਣ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਮੁਲਤਵੀ ਹੋ ਗਈ ਸੀ| ਇਸ ਸਭਾ ਦੇ ਤੇਰਾਂ ਸੌ ਪੰਜਾਹ ਮੈਂਬਰ ਹਨ ਜਿਨ੍ਹਾਂ ਵਿੱਚੋਂ ਅੱਜ ਗਿਆਰਾਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ । ਚੁਣੇ ਗਏ ਮੈਂਬਰਾਂ ਵਿੱਚੋਂ ਨੌਂ ਮੈਂਬਰ ਪੱਖੋ ਕਲਾਂ ਦੇ ਅਤੇ ਦੋ ਮੈਂਬਰ ਰੂੜੇਕੇ ਖੁਰਦ ਦੇ ਹਨ । ਰਿਟਰਨਿੰਗ ਅਫਸਰ ਤਲਵਿੰਦਰ ਸਿੰਘ ਅਤੇ ਸਭਾ ਦੀ ਸਕੱਤਰ ਜਸਵਿੰਦਰ ਕੌਰ ਦੀ ਦੇਖ ਰੇਖ ਵਿੱਚ ਸਭਾ ਮੈਂਬਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਮੈਂਬਰ ਪੂਰੇ ਹੋਣ ਕਰਕੇ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ । ਇਸ ਚੋਣ ਵਿੱਚ ਗੁਰਸਵੇਕ ਸਿੰਘ , ਕਰਮਜੀਤ ਕੌਰ , ਜਸਵੀਰ ਸਿੰਘ , ਬਲਜੀਤ ਸਿੰਘ ,ਰਣਦੀਪ ਕੌਰ , ਗੁਰਪ੍ਰੀਤ ਸਿੰਘ , ਸੁਖਮਹਿੰਦਰ ਸਿੰਘ, ਬਲਦੇਵ ਸਿੰਘ, ਬਹਾਦਰ ਸਿੰਘ , ਦਵਿੰਦਰ ਸਿੰਘ , ਭਲਵਿੰਦਰ ਸਿੰਘ ਮੈਂਬਰ ਚੁਣੇ ਗਏ ।

ਸਹਿਕਾਰੀ ਸਭਾ ਦੀ ਸਕੱਤਰ ਵੱਲੋਂ ਜਲਦੀ ਏਜੰਡਾ ਕੱਢਿਆ ਜਾ ਰਿਹਾ ਹੈ ਤਾਂ ਜੋ ਪ੍ਰਧਾਨ ਦੀ ਚੋਣ ਕਰਕੇ ਸਭਾ ਦਾ ਕੰਮ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ | ਚੋਣਾਂ ਵਿਚ ਸਰਬਸੰਮਤੀ ਕਰਵਾਉਣ ਲਈ ਹਲਕਾ ਵਿਧਾਇਕ ਲਾਭ ਸਿੰਘ ਉੱਗੋੱਕੇ , ਸਰਪੰਚ ਮੋਹਨ ਸਿੰਘ ਜੱਸਲ ਨੇ ਵਿਸ਼ੇਸ਼ ਭੂਮਿਕਾ ਨਿਭਾਈ।

Advertisement

Advertisement
Advertisement
×