ਸਿਲਾਈ ਸੈਂਟਰ ’ਚ ਪੇਂਟਿੰਗ ਬਾਰੇ ਵਰਕਸ਼ਾਪ
ਏਐੱਮਐੱਚ ਐੱਸਐੱਸਸੀ ਸੈਂਟਰ ਭੁੱਚੋ ਮੰਡੀ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਅਯੂਰ ਪਾਵਰ ਵੱਲੋਂ ਚਲਾਏ ਜਾ ਰਹੇ ਸੀਐੱਸਆਰ ਪ੍ਰਾਜੈਕਟ ਦੌਰਾਨ ਸੈਂਟਰ ਹੈੱਡ ਮੈਡਮ ਨੈਨਸੀ ਜਿੰਦਲ ਦੀ ਅਗਵਾਈ ਹੇਠ ਪੇਂਟਿੰਗ ਸਬੰਧੀ ਵਰਕਸ਼ਾਪ ਲਗਾਈ ਗਈ। ਸੋਨਦੀਪ ਕੌਰ ਨੇ ਲੜਕੀਆਂ ਨੂੰ ਕੱਪੜਿਆਂ...
Advertisement
ਏਐੱਮਐੱਚ ਐੱਸਐੱਸਸੀ ਸੈਂਟਰ ਭੁੱਚੋ ਮੰਡੀ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਅਯੂਰ ਪਾਵਰ ਵੱਲੋਂ ਚਲਾਏ ਜਾ ਰਹੇ ਸੀਐੱਸਆਰ ਪ੍ਰਾਜੈਕਟ ਦੌਰਾਨ ਸੈਂਟਰ ਹੈੱਡ ਮੈਡਮ ਨੈਨਸੀ ਜਿੰਦਲ ਦੀ ਅਗਵਾਈ ਹੇਠ ਪੇਂਟਿੰਗ ਸਬੰਧੀ ਵਰਕਸ਼ਾਪ ਲਗਾਈ ਗਈ। ਸੋਨਦੀਪ ਕੌਰ ਨੇ ਲੜਕੀਆਂ ਨੂੰ ਕੱਪੜਿਆਂ ’ਤੇ ਪੇਂਟਿੰਗ ਕਰਨ ਦੇ ਆਸਾਨ ਅਤੇ ਅਲੱਗ ਅਲੱਗ ਤਰੀਰਿਆਂ ਨਾਲ ਪੇਂਟਿੰਗ ਕਰਨ ਦੇ ਗੁਰ ਸਿਖਾਏ। ਸੈਂਟਰ ਹੈੱਡ ਮੈਡਮ ਨੈਨਸੀ ਜਿੰਦਲ ਨੇ ਦੱਸਿਆ ਕਿ ਇਸ ਸੈਂਟਰ ਵਿੱਚ 70 ਲੜਕੀਆਂ ਸਿਲਾਈ ਦੀ ਬਿੱਲਕੁਲ ਮੁਫ਼ਤ ਟ੍ਰੇਨਿਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੜਕੀਆਂ ਨੂੰ ਭਵਿੱਖ ਵਿੱਚ ਆਪਣੇ ਪੈਰਾਂ ’ਤੇ ਖੜਾ ਕਰਨਾ ਹੈ, ਤਾਂ ਜੋ ਉਹ ਆਪਣਾ ਰੁਜ਼ਗਾਰ ਪੈਦਾ ਕਰ ਸਕਣ।
Advertisement
Advertisement
×