ਪਿੰਡ ਦਿਓਣ ਦਾ ਬੱਸ ਅੱਡਾ ਤੇ ਓਪਨ ਜਿਮ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਜੂਨ
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਪਿੰਡ ਦਿਓਣ ਦੇ ਬੱਸ ਅੱਡੇ ਅਤੇ ਓਪਨ ਜਿਮ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ’ਚ ਪਹਿਲਾਂ ਓਪਨ ਜਿਮ ਤੇ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ, ਉੱਥੇ ਹੁਣ ਖੇਡ ਸਟੇਡੀਅਮ ਵੀ ਬਣਾਏ ਜਾ ਰਹੇ ਹਨ।
ਭੱਲਾ ਨੇ ਕਿਹਾ ਕਿ ਬੱਸ ਅੱਡਾ ਅਤੇ ਓਪਨ ਜਿਮ ਦਿਓਣ ਵਾਸੀਆਂ ਦੀ ਚਿਰੋਕਣੀ ਮੰਗ ਸੀ, ਜਿਸ ਦੀ ਪੂਰਤੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਗੰਭੀਰਤਾ ਨਾਲ ਵਾਹ ਲਾ ਰਹੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਦਿਓਣ, ਗੁਰਧਿਆਨ ਸਿੰਘ ਨਰੂਆਣਾ, ਗੁਰਸੇਵਕ ਸਿੰਘ ਬਾਂਡੀ, ਜਗਤਾਰ ਸਿੰਘ ਮੁਹਾਲਾਂ, ਸ਼ਿੰਦਾ ਨੰਦਗੜ੍ਹ, ਸੋਨੂੰ ਸਰਪੰਚ, ਮਨਪ੍ਰੀਤ ਟਿਵਾਣਾ, ਬਲਵੀਰ ਸਿੰਘ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਮੇਜਰ ਸਿੰਘ, ਬੀਡੀਪੀਓ ਭੁਪਿੰਦਰ ਸਿੰਘ, ਰਾਜਲ ਕੁਮਾਰ ਸਮੇਤ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਤੇ ਪਿੰਡ ਵਾਸੀ ਹਾਜ਼ਰ ਸਨ।