ਟਰਾਲਾ ਅਤੇ ਪਿਕਅੱਪ ਟਕਰਾਉਣ ਕਾਰਨ ਇੱਕ ਗੰਭੀਰ ਜ਼ਖਮੀ
ਇੱਥੇ ਮੋਗਾ-ਅੰਮ੍ਰਿਤਸਰ ਰਾਜ ਮਾਰਗ ’ਤੇ ਦੇਰ ਰਾਤ ਝੋਨੇ ਦੇ ਭਰੇ ਟਰਾਲੇ ਅਤੇ ਮਹਿੰਦਰਾ ਪਿੱਕਅੱਪ ਜੀਪ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਜੀਪ ਚਾਲਕ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਦੇ ਕਰੀਬ ਸਬਜ਼ੀ ਲੱਦੀ ਪਿੱਕਅਪ ਜੀਪ ਸੀਕਰ...
Advertisement
ਇੱਥੇ ਮੋਗਾ-ਅੰਮ੍ਰਿਤਸਰ ਰਾਜ ਮਾਰਗ ’ਤੇ ਦੇਰ ਰਾਤ ਝੋਨੇ ਦੇ ਭਰੇ ਟਰਾਲੇ ਅਤੇ ਮਹਿੰਦਰਾ ਪਿੱਕਅੱਪ ਜੀਪ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਜੀਪ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਦੇ ਕਰੀਬ ਸਬਜ਼ੀ ਲੱਦੀ ਪਿੱਕਅਪ ਜੀਪ ਸੀਕਰ ਰਾਜਸਥਾਨ ਤੋਂ ਅੰਮ੍ਰਿਤਸਰ ਸਬਜ਼ੀ ਮੰਡੀ ਜਾ ਰਹੀ ਸੀ। ਕੋਟ ਈਸੇ ਖਾਂ ਤੋਂ ਥੋੜ੍ਹੀ ਦੂਰ ਮੋਗਾ- ਅੰਮ੍ਰਿਤਸਰ ਰਾਜ ਮਾਰਗ ਉੱਤੇ ਸਥਿਤ ਦਸਮੇਸ਼ ਸਕੂਲ ਕੋਲ ਪੁੱਜੀ ਤਾਂ ਝੋਨੇ ਦੇ ਲੱਦੇ ਟਰਾਲੇ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।
ਟੱਕਰ ਐਨੀ ਭਿਆਨਕ ਸੀ ਕਿ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸੜਕ ਸੁਰੱਖਿਆ ਫੋਰਸ ’ਤੇ ਲੋਕਾਂ ਨੇ ਗੈਸ ਕਟਰ ਨਾਲ ਜੀਪ ਨੂੰ ਕੱਟਕੇ ਚਾਲਕ ਨੂੰ ਬਾਹਰ ਕੱਢਿਆ। ਥਾਣਾ ਕੋਟ ਈਸੇ ਖਾਂ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪਿੱਕਅੱਪ ਜੀਪ ਚਾਲਕ ਨੂੰ ਨੀਂਦ ਆਉਣ ਸਦਕਾ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।
ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਜ਼ਖਮੀ ਚਾਲਕ ਨੂੰ ਮੋਗਾ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸਦੀ ਗੰਭੀਰ ਹਾਲਤ ਦੇ ਚੱਲਦਿਆਂ ਪਹਿਲਾਂ ਫਰੀਦਕੋਟ ਮੈਡੀਕਲ ਹਸਪਤਾਲ ਭੇਜਿਆ ਗਿਆ ਬਾਅਦ ਵਿੱਚ ਏਮਜ਼ ਬਠਿੰਡਾ ਲਿਜਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਖ਼ਮੀ ਦੇ ਬਿਆਨਾਂ ਤੋਂ ਬਾਅਦ ਹੀ ਅਗੇਰਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਟਰਾਲਾ ਚਾਲਕ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ।
Advertisement
Advertisement
×

