ਤੇਜ਼ ਰਫ਼ਤਾਰ ਦੀ ਟੱਕਰ ਨਾਲ ਇੱਕ ਜ਼ਖ਼ਮੀ
ਪੱਤਰ ਪ੍ਰੇਰਕ ਕੋਟਕਪੂਰਾ, 11 ਜੁਲਾਈ ਇਥੇ ਮੁਕਤਸਰ ਸਾਹਿਬ ਰੋਡ ’ਤੇ ਬੇਕਾਬੂ ਕਾਰ ਨੇ ਪਹਿਲਾਂ ਇੱਕ ਕਬਾੜੀਏ ਦੀ ਸਾਈਕਲ ਰੇਹੜੀ ਨੂੰ ਟੱਕਰ ਮਾਰੀ ਤੇ ਫਿਰ ਫੈਕਟਰੀ ਦੇ ਮੁੱਖ ਗੇਟ ’ਚ ਜਾ ਵੱਜੀ। ਇਸ ਹਾਦਸੇ ’ਚ ਗਾਂਧੀ ਬਸਤੀ ਨਿਵਾਸੀ ਕ੍ਰਿਸ਼ਨ ਲਾਲ ਜ਼ਖ਼ਮੀ...
Advertisement
ਪੱਤਰ ਪ੍ਰੇਰਕ
ਕੋਟਕਪੂਰਾ, 11 ਜੁਲਾਈ
Advertisement
ਇਥੇ ਮੁਕਤਸਰ ਸਾਹਿਬ ਰੋਡ ’ਤੇ ਬੇਕਾਬੂ ਕਾਰ ਨੇ ਪਹਿਲਾਂ ਇੱਕ ਕਬਾੜੀਏ ਦੀ ਸਾਈਕਲ ਰੇਹੜੀ ਨੂੰ ਟੱਕਰ ਮਾਰੀ ਤੇ ਫਿਰ ਫੈਕਟਰੀ ਦੇ ਮੁੱਖ ਗੇਟ ’ਚ ਜਾ ਵੱਜੀ। ਇਸ ਹਾਦਸੇ ’ਚ ਗਾਂਧੀ ਬਸਤੀ ਨਿਵਾਸੀ ਕ੍ਰਿਸ਼ਨ ਲਾਲ ਜ਼ਖ਼ਮੀ ਹੋ ਗਿਆ ਅਤੇ ਫੈਕਟਰੀ ਦਾ ਭਾਰੀ ਗੇਟ ਵੀ ਟੁੱਟ ਕੇ ਡਿੱਗ ਪਿਆ। ਗਗਨ ਕੁਮਾਰ ਨੇ ਦੱਸਿਆ ਕਿ ਕਾਰ ਦੀ ਟੱਕਰ ਨਾਲ ਕ੍ਰਿਸ਼ਨ ਲਾਲ ਕਬਾੜੀਆ ਜ਼ਖ਼ਮੀ ਹੋ ਗਿਆ ਅਤੇ ਉਸ ਤੋਂ ਬਾਅਦ ਉਹ ਫੈਕਟਰੀ ਦੇ ਗੇਟ ਵਿੱਚ ਵੱਜੀ ਅਤੇ ਗੇਟ ਕੰਧ ਸਮੇਤ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਹਾਦਸੇ ਕਾਰਨ ਕਬਾੜ ਵਾਲੇ ਦੀ ਸਾਈਕਲ ਰੇਹੜੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਕਾਰ ਵਾਲਾ ਉਥੇ ਰੁਕਣ ਦੀ ਬਜਾਏ ਕੋਟਕਪੂਰਾ ਸ਼ਹਿਰ ਵੱਲ ਨੂੰ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਪੁਲੀਸ ਨੇ ਸੂਚਨਾ ਮਿਲਣ ’ਤੇ ਕਾਰਵਾਈ ਵਿੱਢ ਦਿੱਤੀ ਹੈ।
Advertisement
×