ਸੜਕ ਹਾਦਸੇ ’ਚ ਇੱਕ ਹਲਾਕ; ਦੋ ਜ਼ਖ਼ਮੀ
ਬਲਵਿੰਦਰ ਰੈਤ ਨੰਗਲ, 28 ਅਪਰੈਲ ਇੱਥੋਂ ਨੇੜਲੇ ਪਿੰਡ ਦੜੌਲੀ ਵਿੱਚ ਇੱਕ ਤੇਜ਼ ਵਾਹਨ ਨੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ, ਜਿਸ ਕਾਰਨ ਐਕਟਿਵਾ ਸਵਾਰ ਮਹਿਲਾ ਪੂਨਮ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਕੂਟੀ ਚਲਾ...
Advertisement
ਬਲਵਿੰਦਰ ਰੈਤ
ਨੰਗਲ, 28 ਅਪਰੈਲ
Advertisement
ਇੱਥੋਂ ਨੇੜਲੇ ਪਿੰਡ ਦੜੌਲੀ ਵਿੱਚ ਇੱਕ ਤੇਜ਼ ਵਾਹਨ ਨੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ, ਜਿਸ ਕਾਰਨ ਐਕਟਿਵਾ ਸਵਾਰ ਮਹਿਲਾ ਪੂਨਮ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਕੂਟੀ ਚਲਾ ਰਿਹਾ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ’ਚ ਮੋਟਰਸਾਈਕਲ ਚਾਲਕ ਸਤਨਾਮ ਸਿੰਘ ਗੰਭੀਰ ਜ਼ਖ਼ਮੀ ਹੋਗਿਆ। ਜ਼ਖ਼ਮੀਆਂ ਨੂੰ ਸਿਵਲ ਹਸਤਪਾਤਲ ਨੰਗਲ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਨੰਗਲ ਦੇ ਡਾ. ਰਾਜੇਸ਼ ਬੈਂਸ ਨੇ ਕਿਹਾ ਕਿ ਪੂਨਮ ਸ਼ਰਮਾ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਪੁੱਤਰ ਆਂਚਲ ਜ਼ੇਰੇ ਇਲਾਜ ਹੈ। ਮੋਟਰਸਾਈਕਲ ਸਵਾਰ ਸਤਨਾਮ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ 32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Advertisement
×