ਤਿੰਨ ਕਾਰਾਂ ਟਰਕਾਉਣ ਕਾਰਨ ਇੱਕ ਮੌਤ ਤੇ ਤਿੰਨ ਜ਼ਖ਼ਮੀ
ਪਿੰਡ ਦੋਦਾ ਵਿੱਚ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ’ਤੇ ਗੋਲਡਨ ਪੈਲੇਸ ਨੇੜੇ ਤਿੰਨ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪੁੱਜੇ ਦੋਦਾ ਪੁਲੀਸ ਚੌਕੀ ਦੇ ਏਐੱਸਆਈ...
ਪਿੰਡ ਦੋਦਾ ਵਿੱਚ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ’ਤੇ ਗੋਲਡਨ ਪੈਲੇਸ ਨੇੜੇ ਤਿੰਨ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪੁੱਜੇ ਦੋਦਾ ਪੁਲੀਸ ਚੌਕੀ ਦੇ ਏਐੱਸਆਈ ਦਲਵੀਰ ਸਿੰਘ ਨੇ ਦੱਸਿਆ ਕਿ ਇੱਕ ਰਿਟਿਜ਼ ਕਾਰ ਨੰਬਰ ਪੀਬੀ 03 ਏ ਜ਼ੈੱਡ 5635 ਜਿਸ ਨੂੰ ਜਸਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੁੱਘੇ (ਬਠਿੰਡਾ) ਚਲਾ ਰਿਹਾ ਸੀ, ਜੋ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ। ਜਦਕਿ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਨੰਬਰ ਪੀਬੀ 03 ਡਬਲਿਊ 4626 ਜਿਸ ਨੂੰ ਪਰਮਿੰਦਰ ਕੌਰ ਪ੍ਰਿੰਸੀਪਲ ਇੰਪੀਰੀਅਲ ਸਕੂਲ ਸ੍ਰੀ ਮੁਕਤਸਰ ਸਾਹਿਬ ਚਲਾ ਰਹੀ ਸੀ ਦੀ ਆਹਮੋ ਸਾਹਮਣੀ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਇੰਡੀਕਾ ਕਾਰ ਪਿੱਛੇ ਆ ਰਹੀ ਹੋਰ ਜ਼ੈੱਨ ਕਾਰ ਨੰਬਰ ਪੀਬੀ65 ਡੀ 1941 ਜਿਸ ਨੂੰ ਅੰਗਰੇਜ਼ ਸਿੰਘ ਵਾਸੀ ਚੱਕ ਸਰੀਆਂ ਚਲਾ ਰਿਹਾ ਸੀ, ਕਾਰਾਂ ਵਿੱਚ ਜਾ ਵੱਜੀ। ਇਸ ਹਾਦਸੇ ਕਾਰਨ ਜਸਪ੍ਰੀਤ ਸਿੰਘ ਫੌਜੀ ਵਾਸੀ ਚੁੱਘੇ (ਬਠਿੰਡਾ) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਸਫਰ ਕਰ ਰਹੇ ਦੋ ਬੱਚੇ ਅਤੇ ਇੱਕ ਮਾਤਾ ਤੋਂ ਇਲਾਵਾ ਪਿੰਸੀਪਲ ਪਰਮਿੰਦਰ ਕੌਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਰਾਹਗੀਰਾਂ ਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ। ਜਦਕਿ ਜ਼ੈੱਨ ਕਾਰ ਦਾ ਕਾਫ਼ੀ ਨੁਕਸਾਨ ਹੋਇਆ ਪਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਏ ਐੱਸ ਆਈ ਦਲਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮ੍ਰਿਤਕ ਜਸਪ੍ਰੀਤ ਸਿੰਘ ਦੀ ਲਾਸ਼ ਅਤੇ ਨੁਕਸਾਨੇ ਵਾਹਨਾਂ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੋਟਰਸਾਈਕਲ ਅੱਗੇ ਲਾਵਾਰਸ ਪਸ਼ੂ ਆਉਣ ਕਾਰਨ ਮੌਤ
ਤਪਾ ਮੰਡੀ (ਪੱਤਰ ਪ੍ਰੇਰਕ): ਲੰਘੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਹੋਟਲ ਕੋਲ ਮੋਟਰਸਾਈਕਲ ਸਵਾਰਾਂ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਵਾਹਨ ਬੇਕਾਬੂ ਹੋ ਕੇ ਪਲਟ ਗਿਅ। ਇਸ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਰਣਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦਰਾਜ ਅਤੇ ਉਸ ਦਾ ਸਾਥੀ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਆਨੰਦਪੁਰ ਬਸਤੀ ਤਪਾ ਘੁੁੜੈਲੀ ਚੌਕ ਸਥਿਤ ਹੋਟਲ ਤੋਂ ਖਾਣਾ ਖਾਣ ਉਪਰੰਤ ਜਦ ਮੋਟਰਸਾਈਕਲ ’ਤੇ ਆਪਣੇ ਘਰ ਜਾਣ ਲੱਗੇ ਤਾਂ ਅੱਗੇ ਖੇਤਾਂ ’ਚੋਂ ਅਵਾਰਾ ਪਸ਼ੂ ਅੱਗੇ ਆ ਗਿਆ। ਹਾਦਸੇ ਦੌਰਾਨ ਰਣਜੀਤ ਸਿੰਘ ਦਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਵਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।