ਨੂਰਪੁਰ ਹਕੀਮਾਂ ਦੇ ਪਰਿਵਾਰ ਨੇ ਪੁਲੀਸ ’ਤੇ ਨਜਾਇਜ਼ ਕੁੱਟਮਾਰ ਦੇ ਦੋਸ਼ ਲਾਏ
ਨੂਰਪੁਰ ਹਕੀਮਾਂ ਦੇ ਇੱਕ ਪਰਿਵਾਰ ਨੇ ਧਰਮਕੋਟ ਪੁਲੀਸ ’ਤੇ ਨਜਾਇਜ਼ ਕੁੱਟਮਾਰ ਕਰਨ ਅਤੇ ਘਰ ਦੇ ਸਾਮਾਨ ਦੀ ਭੰਨਤੋੜ ਦੇ ਦੋਸ਼ ਲਗਾਏ ਹਨ। ਸ਼ੱਕ ਦੇ ਆਧਾਰ ਉੱਤੇ ਪੁਲੀਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈਕੇ ਪੀੜਤ ਪਰਿਵਾਰ ਸਦਮੇ ਵਿੱਚ ਹੈ।...
Advertisement
ਨੂਰਪੁਰ ਹਕੀਮਾਂ ਦੇ ਇੱਕ ਪਰਿਵਾਰ ਨੇ ਧਰਮਕੋਟ ਪੁਲੀਸ ’ਤੇ ਨਜਾਇਜ਼ ਕੁੱਟਮਾਰ ਕਰਨ ਅਤੇ ਘਰ ਦੇ ਸਾਮਾਨ ਦੀ ਭੰਨਤੋੜ ਦੇ ਦੋਸ਼ ਲਗਾਏ ਹਨ। ਸ਼ੱਕ ਦੇ ਆਧਾਰ ਉੱਤੇ ਪੁਲੀਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈਕੇ ਪੀੜਤ ਪਰਿਵਾਰ ਸਦਮੇ ਵਿੱਚ ਹੈ। ਦੂਸਰੇ ਪਾਸੇ ਉਪ ਮੰਡਲ ਪੁਲੀਸ ਨੇ ਪਰਿਵਾਰ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।
ਪੀੜਤ ਪਰਿਵਾਰ ਦੀ ਮੁੱਖੀ ਬਲਜੀਤ ਕੌਰ ਪਤਨੀ ਮਰਹੂਮ ਪਿੱਪਲ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਰਾਜਵਿੰਦਰ ਸਿੰਘ ਅਤੇ ਦੌਲੇਵਾਲਾ ਵਾਸੀ ਉਸਦਾ ਦੋਸਤ ਸ਼ਾਲੂ ਕੱਲ੍ਹ ਤੜਕਸਾਰ ਨਾਨਕਸਰ ਕਲੇਰਾਂ ਵਿੱਚ ਚੱਲ ਰਹੇ ਬਰਸੀ ਸਮਾਗਮਾਂ ਵਿੱਚ ਹਾਜ਼ਰੀ ਲਗਵਾ ਕੇ ਪਿੰਡ ਵਾਪਸ ਆਏ ਅਤੇ ਸੌ ਗਏ। ਇਸੇ ਦੌਰਾਨ ਹੀ ਥਾਣਾ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਉਨ੍ਹਾਂ ਦੇ ਘਰ ਧਾਵਾ ਬੋਲ ਦਿੱਤਾ।
ਪੁਲੀਸ ਨੇ ਆਉਣ ਸਾਰ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨੂੰਹਾਂ ਸਮੇਤ ਪਰਿਵਾਰ ਦੀ ਕੁੱਟਮਾਰ ਕੀਤੀ। ਇਸ ਦੇ ਡਰੋ ਉਨ੍ਹਾਂ ਦਾ ਲੜਕਾ ਅਤੇ ਉਸਦਾ ਦੋਸਤ ਘਰੋਂ ਭੱਜ ਗਏ ਜੋ ਅਜੇ ਤੱਕ ਘਰ ਵਾਪਸ ਨਹੀਂ ਪਰਤੇ ਹਨ।ਪੀੜਤ ਬਲਜੀਤ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦਾ ਘਰੇਲੂ ਸਾਮਾਨ ਜਿਸ ਵਿੱਚ ਫਰਿੱਜ, ਕੱਪੜੇ ਧੋਣ ਵਾਲੀ ਮਸ਼ੀਨ, ਗੈਸ ਚੁੱਲ੍ਹਾ, ਅਲਮਾਰੀ ਆਦਿ ਦੀ ਵੀ ਭੰਨਤੋੜ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਸਦੇ ਲੜਕੇ ਰਾਜਵਿੰਦਰ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣਦਿਆਂ ਗੁਰੂ ਘਰ ਜਾਕੇ ਸੌਹ ਵੀ ਖਾਧੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨਸ਼ੇ ਵੇਚਣ ਦੀ ਆੜ ਹੇਠ ਪਰਿਵਾਰ ਨੂੰ ਨਜਾਇਜ਼ ਤੰਗ ਪ੍ਰੇਸਾਨ ਕਰ ਰਹੀ ਹੈ। ਉਧਰ ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪਿੰਡ ਵਿੱਚ ਸ਼ੱਕੀ ਲੋਕਾਂ ਦੀ ਤਲਾਸ਼ ਲਈ ਛਾਪੇਮਾਰੀ ਜ਼ਰੂਰ ਕੀਤੀ ਸੀ ਲੇਕਿਨ ਪਰਿਵਾਰ ਦੀ ਕੁੱਟਮਾਰ ਅਤੇ ਘਰੇਲੂ ਸਾਮਾਨ ਦੇ ਤੋੜਫੋੜ ਦੇ ਇਲਜ਼ਾਮ ਗਲਤ ਹਨ।
Advertisement
Advertisement
×