ਐੱਨਆਰਆਈ ਵੱਲੋਂ ਮਾਪਿਆਂ ਦੀ ਯਾਦ ’ਚ ਸਕੂਲ ਦੀ ਆਰਥਿਕ ਮਦਦ
ਐੱਨਆਰਆਈ ਰਾਜਵਿੰਦਰ ਸਿੰਘ ਨੇ ਆਪਣੇ ਮਰਹੂਮ ਪਿਤਾ ਨਾਥਾ ਸਿੰਘ ਅਤੇ ਮਰਹੂਮ ਮਾਤਾ ਬਲਜੀਤ ਕੌਰ ਵਾਸੀ ਲਹਿਰਾ ਮੁਹੱਬਤ ਦੀ ਯਾਦ ਵਿੱਚ ਆਪਣੇ ਚਾਚਾ ਰਣਜੀਤ ਸਿੰਘ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਲਾਲ ਸਿੰਘ ਬਸਤੀ ਲਹਿਰਾ ਮੁਹੱਬਤ ਦੇ ਵਿਕਾਸ ਲਈ ਪੰਜ ਹਜ਼ਾਰ ਰੁਪਏ ਦਾਨ...
Advertisement
ਐੱਨਆਰਆਈ ਰਾਜਵਿੰਦਰ ਸਿੰਘ ਨੇ ਆਪਣੇ ਮਰਹੂਮ ਪਿਤਾ ਨਾਥਾ ਸਿੰਘ ਅਤੇ ਮਰਹੂਮ ਮਾਤਾ ਬਲਜੀਤ ਕੌਰ ਵਾਸੀ ਲਹਿਰਾ ਮੁਹੱਬਤ ਦੀ ਯਾਦ ਵਿੱਚ ਆਪਣੇ ਚਾਚਾ ਰਣਜੀਤ ਸਿੰਘ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲ ਲਾਲ ਸਿੰਘ ਬਸਤੀ ਲਹਿਰਾ ਮੁਹੱਬਤ ਦੇ ਵਿਕਾਸ ਲਈ ਪੰਜ ਹਜ਼ਾਰ ਰੁਪਏ ਦਾਨ ਕੀਤੇ। ਮੁੱਖ ਅਧਿਆਪਕ ਕ੍ਰਿਪਾਲ ਸਿੰਘ ਪੂਹਲਾ ਅਤੇ ਹਰਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਦਾਨੀ ਪੁਰਸ਼ ਰਾਜਵਿੰਦਰ ਸਿੰਘ ਸਕੂਲ ਦੀ ਬੇਹਤਰੀ ਲਈ ਪਿਛਲੇ ਸਮੇਂ ਤੋਂ ਸਹਿਯੋਗ ਦਿੰਦੇ ਆ ਰਹੇ ਹਨ। ਉਨ੍ਹਾਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਐੱਮਸੀ ਦੇ ਚੇਅਰਮੈਨ ਸੁਲੱਖਣ ਸਿੰਘ ਅਤੇ ਲਾਭ ਸਿੰਘ ਹਾਜ਼ਰ ਸਨ।
Advertisement
Advertisement