DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਵਾਇਤੀ ਅਨਾਜ ਨਾ ਖਾਣਾ ਬਿਮਾਰੀਆਂ ਦਾ ਮੁੱਖ ਕਾਰਨ: ਸੇਖੋਂ

ਵਿਧਾਇਕ ਸੇਖੋਂ ਨੇ ਬਾਬਾ ਫਰੀਦ ਈਟ ਰਾਈਟ ਮੇਲੇ ਦਾ ਉਦਘਾਟਨ ਕੀਤਾ; ਲੋਕਾਂ ਨੂੰ ਕੰਗਨੀ, ਕੋਧਰਾ, ਬਾਜਰਾ, ਜਵਾਰ, ਜੌਂਅ ਦੀ ਵਰਤੋਂ ਲਈ ਪ੍ਰੇਰਿਆ
  • fb
  • twitter
  • whatsapp
  • whatsapp
featured-img featured-img
ਬਾਬਾ ਫਰੀਦ ਈਟ ਰਾਈਟ ਮੇਲੇ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।
Advertisement

ਜਸਵੰਤ ਜੱਸ

ਫਰੀਦਕੋਟ, 28 ਫਰਵਰੀ

Advertisement

ਫੂਡ ਐਂਡ ਡਰੱਗ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਇੱਥੋਂ ਦੇ ਗੁਰੂ ਗੋਬਿੰਦ ਮੈਡੀਕਲ ਕਾਲਜ ਵਿਖੇ ਕਰਵਾਏ ਜਾ ਰਹੇ ‘ਬਾਬਾ ਫਰੀਦ ਈਟ ਰਾਈਟ’ ਮੇਲੇ ਦਾ ਉਦਘਾਟਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ ਵੀ ਸ਼ਾਮਲ  ਹੋਏ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕ ਜੰਕ ਫੂਡ ਖਾਣ ਦੇ ਏਨੇ ਸ਼ੌਕੀਨ ਹੋ ਗਏ ਹਨ ਕਿ ਉਹ ਆਪਣੇ ਰਵਾਇਤੀ ਮੂਲ ਅਨਾਜਾਂ ਜਿਵੇਂ ਕਿ ਕੰਗਨੀ, ਕੋਧਰਾ, ਬਾਜਰਾ, ਜਵਾਰ, ਜੌਂ, ਗੁੱਟਕੀ ਆਦਿ ਤੋਂ ਬਣੇ ਪਕਵਾਨ ਨੂੰ ਭੁੱਲਦੇ ਜਾ ਰਹੇ ਹਾਂ, ਜਿਸ ਨਾਲ ਲੋਕ ਵੱਡੀ ਗਿਣਤੀ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਅੱਜ ਦੀ ਪੀੜੀ ਨੂੰ ਮੂਲ ਅਨਾਜ ਖਾਣ ਪ੍ਰਤੀ ਜਾਗਰੂਕ ਕਰਨਾ ਹੈ ਜਿਸ ਨਾਲ ਸਾਡੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਬੀਮਾਰੀਆਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਜ਼ਿਲ੍ਹਾ ਵਾਸੀਆਂ ਨੂੰ ਮੁੜ ਤੋਂ ਇਨ੍ਹਾਂ ਮੂਲ ਅਨਾਜਾਂ ਤੋਂ ਬਣੇ ਪਕਵਾਨਾਂ ਅਤੇ ਉਨ੍ਹਾਂ ਦੇ ਲਾਭਾਂ ਤੋਂ ਜਾਣੂ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਈਟ ਰਾਈਟ ਇੱਕ ਦਿਨ ਦਾ ਮੇਲਾ ਨਹੀਂ ਹੈ, ਬਲਕਿ ਇਹ ਇੱਕ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਰਵਾਇਤੀ ਭੋਜਨ ਨਾਲ ਸਬੰਧਤ ਸਭ ਤੋਂ ਵੱਡਾ ਮੇਲਾ ਕਰਵਾਉਣ ਲਈ ਫਰੀਦਕੋਟ ਨੂੰ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਰਵਾਇਤੀ ਅਨਾਜਾਂ ਨਾਲ ਜੋੜਨ ਲਈ, ਉਨ੍ਹਾਂ ਤੋਂ ਤਿਆਰ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮੇਲੇ ਵਿੱਚ ਦੇਖ ਨੂੰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਮੁੜ ਰਵਾਇਤੀ ਭੋਜਨ ਨਾਲ ਜੁੜਨ ਲਈ ਚਾਹਵਾਨ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰਵਾਇਤੀ ਭੋਜਨ ਨੂੰ ਆਪਣੇ ਖਾਣੇ ਵਿੱਚ ਅਪਣਾਉਣ ਦੀ ਅਪੀਲ ਕੀਤੀ।

ਨੁੱਕੜ ਨਾਟਕ ਖੇਡ; ਪੌਸ਼ਟਿਕ ਭੋਜਨ ਦੇ ਸਟਾਲ ਲੱਗੇ

ਮੇਲੇ ਵਿੱਚ ਨੁੱਕੜ ਨਾਟਕ, ਸੱਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਰਾਈਟਿੰਗ ਮੁਕਾਬਲਾ, ਕੁਇਜ਼ ਮੁਕਾਬਲਾ, ਪੈਨਲ ਚਰਚਾ, ਸਿਹਤ ਜਾਂਚ, ਨੁੱਕੜ ਨਾਟਕ, ਲਾਇਸੈਂਸ ਰਜਿਸਟ੍ਰੇਸ਼ਨ ਕੈਂਪ, ਖਾਣਾ ਪਕਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ 25 ਦੇ ਲਗਪਗ ਰਵਾਇਤੀ ਖਾਣੇ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਮੇਲੇ ਵਿੱਚ ਸਟਾਲ ਲਗਾਏ ਗਏ ਜਿਸ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਵੱਖ ਵੱਖ ਰਵਾਇਤੀ ਖਾਣਿਆਂ/ਪਕਵਾਨਾਂ ਦਾ ਆਨੰਦ ਮਾਣਿਆ।

Advertisement
×