ਨਾਰਥ ਇੰਡੀਆ ਦੀ ਟੀਮ ਨੂੰ ਦੂਜਾ ਸਥਾਨ
ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖਿਡਾਰੀਆਂ ਨੇ ਨਾਰਥ ਇੰਡੀਆ ਦੀ ਟੀਮ ਵਿੱਚ ਖੇਡਦਿਆਂ ਨੈਸ਼ਨਲ ਖੇਡਾਂ ’ਚ ਰਗਬੀ ਖੇਡ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਅੰਡਰ-19 ਲੜਕਿਆਂ ਦੇ ਇਹ ਮੁਕਾਬਲੇ ਹੈਦਰਾਬਾਦ ’ਚ ਹੋਏ। ਫਾਈਨਲ ਮੈਚ...
Advertisement
ਮਾਤਾ ਬਲਜਿੰਦਰ ਕੌਰ ਯਾਦਗਾਰੀ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖਿਡਾਰੀਆਂ ਨੇ ਨਾਰਥ ਇੰਡੀਆ ਦੀ ਟੀਮ ਵਿੱਚ ਖੇਡਦਿਆਂ ਨੈਸ਼ਨਲ ਖੇਡਾਂ ’ਚ ਰਗਬੀ ਖੇਡ ’ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਅੰਡਰ-19 ਲੜਕਿਆਂ ਦੇ ਇਹ ਮੁਕਾਬਲੇ ਹੈਦਰਾਬਾਦ ’ਚ ਹੋਏ। ਫਾਈਨਲ ਮੈਚ ਨਾਰਥ ਇੰਡੀਆ ਅਤੇ ਕਰਨਾਟਕਾ ਦੀ ਟੀਮ ਵਿਚਾਲੇ ਹੋਇਆ। ਸਕੂਲ ਦੇ ਪ੍ਰਿੰਸੀਪਲ ਸ਼ਸ਼ੀਕਾਂਤ ਨੇ ਦੱਸਿਆ ਕਿ ਕਲੇਰ ਸਕੂਲ ਦੇ ਚਾਰ ਖਿਡਾਰੀ ਅਰਸ਼ਦੀਪ ਸਿੰਘ, ਸੁਖਤਾਰ ਸਿੰਘ, ਹਰਸ਼ਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਦੀ ਚੋਣ ਐਸ.ਜੀ.ਐਫ.ਆਈ. ਵਿਚ ਹੋਈ ਸੀ। ਉਕਤ ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਸੀਨੀਅਰ ਕੁਆਰਡੀਨੇਟਰ ਰਾਜੀਵ ਸ਼ਰਮਾ, ਕੋਚ ਬੇਅੰਤ ਸਿੰਘ ਤੇ ਗੁਰਵਿੰਦਰ ਸਿੰਘ ਸੋਨੂੰ ਹਾਜ਼ਰ ਸਨ।
Advertisement
Advertisement
×

