ਨੀਮਲਾ: ਸਰਪੰਚੀ ਲਈ ਤਿੰਨ ਉਮੀਦਵਾਰ ਮੈਦਾਨ ’ਚ ਨਿੱਤਰੇ
ਪੱਤਰ ਪ੍ਰੇਰਕ ਏਲਨਾਬਾਦ, 3 ਜੂਨ ਪਿੰਡ ਨੀਮਲਾ ਵਿੱਚ ਖਾਲੀ ਹੋਏ ਸਰਪੰਚ ਦੇ ਅਹੁਦੇ ਲਈ ਪਾਲਾਰਾਮ, ਮਹੇਸ਼ ਕੁਮਾਰ ਅਤੇ ਪਵਨ ਕੁਮਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇੱਥੇ ਸਰਪੰਚ ਦੇ ਅਹੁਦੇ ਲਈ ਅਗਲੀ 15 ਜੂਨ ਨੂੰ ਚੋਣ ਹੋਵੇਗੀ। ਜਦੋਕਿ ਪਿੰਡ...
Advertisement
ਪੱਤਰ ਪ੍ਰੇਰਕ
ਏਲਨਾਬਾਦ, 3 ਜੂਨ
Advertisement
ਪਿੰਡ ਨੀਮਲਾ ਵਿੱਚ ਖਾਲੀ ਹੋਏ ਸਰਪੰਚ ਦੇ ਅਹੁਦੇ ਲਈ ਪਾਲਾਰਾਮ, ਮਹੇਸ਼ ਕੁਮਾਰ ਅਤੇ ਪਵਨ ਕੁਮਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇੱਥੇ ਸਰਪੰਚ ਦੇ ਅਹੁਦੇ ਲਈ ਅਗਲੀ 15 ਜੂਨ ਨੂੰ ਚੋਣ ਹੋਵੇਗੀ। ਜਦੋਕਿ ਪਿੰਡ ਮਿਠੁਨਪਰਾ ਵਿੱਚ ਦਾਰਾ ਸਿੰਘ ਅਤੇ ਰੇਖਾ ਰਾਣੀ, ਪਿੰਡ ਰੱਤਾਖੇੜਾ ’ਚ ਥਾਣੇਦਾਰ ਸਿੰਘ, ਪਿੰਡ ਦਿਆ ਸਿੰਘ ਥੇੜ ਵਿੱਚ ਅਮਨਦੀਪ ਅਤੇ ਪਿੰਡ ਕਰੀਵਾਲਾ ਵਿੱਚ ਲਖਬੀਰ ਸਿੰਘ ਸਰਬਸੰਮਤੀ ਨਾਲ ਪੰਚ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਵੱਖ-ਵੱਖ ਕਾਰਨਾ ਕਰ ਕੇ ਉਕਤ ਪਿੰਡਾਂ ਵਿੱਚ ਇਹ ਅਹੁਦੇ ਖਾਲੀ ਹੋ ਗਏ ਸਨ।
Advertisement
Advertisement
×