ਨਿਹੰਗ ਸਿੰਘ ਛਾਉਣੀ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦੀ 15 ਮੈਂਬਰੀ ਕਮੇਟੀ ਚੁਣੀ
ਨਿਹੰਗ ਸਿੰਘ ਛਾਉਣੀ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਸ਼ਹਿਣਾ ਵਿੱਚ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪੰਚਾਇਤ ਮੈਂਬਰ ਰਾਣੀ ਕੌਰ, ਭੋਲ਼ਾ ਸਿੰਘ, ਗੁਰਮੁਖ ਸਿੰਘ, ਡਾ. ਗੁਰਪ੍ਰੀਤ ਸਿੰਘ ਪੀਤਾਂ ਅਤੇ ਹੈਪੀ ਸਿੰਘ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਚਾਇਤ ਅਤੇ ਜਥੇਦਾਰ ਬਾਬਾ ਕੁਲਵੰਤ ਸਿੰਘ ਸੋਢੀ ਦੀ ਅਗਵਾਈ ਵਿੱਚ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਨਿਹੰਗ ਸਿੰਘ ਛਾਉਣੀ ਦੀ ਦੇਖ-ਭਾਲ ਕਰਨ ਲਈ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਹੈ। ਇਸ ਮੌਕੇ ਸਰਬਸੰਮਤੀ ਨਾਲ ਕੁਲਦੀਪ ਸਿੰਘ ਪ੍ਰਧਾਨ, ਸੁਖਦੇਵ ਸਿੰਘ ਦੇਵ ਖਾਲਸਾ ਮੀਤ ਪ੍ਰਧਾਨ, ਜਗਸੀਰ ਸਿੰਘ ਜੱਗਾ ਗ੍ਰੰਥੀ ਸੈਕਟਰੀ, ਬੂਟਾ ਸਿੰਘ ਪੱਪਾ ਖਜਾਨਚੀ,ਨੇਕ ਸਿੰਘ ਖਾਲਸਾ, ਦਰਸ਼ਨ ਸਿੰਘ ਗੁਰਮੇਲ ਸਿੰਘ, ਪਰਮਜੀਤ ਸਿੰਘ ਪੰਮੀ, ਗੁਲਜ਼ਾਰ ਕੌਰ, ਗੁਰਦੇਵ ਕੌਰ, ਸ਼ਿੰਦਰ ਕੌਰ, ਬਿੰਦਰ ਕੌਰ, ਸੁਖਵਿੰਦਰ ਕੌਰ ਆਦਿ ਮੈਂਬਰ ਚੁਣੇ ਗਏ ਹਨ। ਸਾਬਕਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਨੂੰ ਸਰਪ੍ਰਸਤ ਚੁਣਿਆ ਗਿਆ ਹੈ, ਇਸ ਮੌਕੇ ਜਥੇਦਾਰ ਬਾਬਾ ਬੰਤ ਸਿੰਘ, ਨਛੱਤਰ ਸਿੰਘ, ਜੱਗਾ ਸਿੰਘ ਮੌੜ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਹਾਜ਼ਰ ਸਨ।