ਝਾੜੀਆਂ ਵਿੱਚੋਂ ਨਵ-ਜੰਮਿਆ ਬੱਚਾ ਮਿਲਿਆ
ਪਿੰਡ ਜੀਵਨ ਸਿੰਘ ਵਾਲਾ ਦੇ ਬਾਹਰਵਾਰ ਝਾੜੀਆਂ ਵਿੱਚੋਂ ਇੱਕ ਨਵ-ਜੰਮਿਆ ਬੱਚਾ ਮਿਲਿਆ। ਪਿੰਡ ਦੇ ਸਾਬਕਾ ਸਰਪੰਚ ਤੇ ਸਮਾਜ ਸੇਵੀ ਹੈਪੀ ਸਿੰਘ ਨੇ ਦੱਸਿਆ ਕਿ ਬਠਿੰਡਾ ਰੋਡ ਤੋਂ ਪਿੰਡ ਦੇ ਖ਼ਰੀਦ ਕੇਂਦਰ ਕੋਲ ਦੀ ਆਉਂਦੇ ਰਸਤੇ ਵਿੱਚੋਂ ਦੀ ਰਾਜਸਥਾਨੀ ਪਸ਼ੂ ਪਾਲਕ...
Advertisement
ਪਿੰਡ ਜੀਵਨ ਸਿੰਘ ਵਾਲਾ ਦੇ ਬਾਹਰਵਾਰ ਝਾੜੀਆਂ ਵਿੱਚੋਂ ਇੱਕ ਨਵ-ਜੰਮਿਆ ਬੱਚਾ ਮਿਲਿਆ। ਪਿੰਡ ਦੇ ਸਾਬਕਾ ਸਰਪੰਚ ਤੇ ਸਮਾਜ ਸੇਵੀ ਹੈਪੀ ਸਿੰਘ ਨੇ ਦੱਸਿਆ ਕਿ ਬਠਿੰਡਾ ਰੋਡ ਤੋਂ ਪਿੰਡ ਦੇ ਖ਼ਰੀਦ ਕੇਂਦਰ ਕੋਲ ਦੀ ਆਉਂਦੇ ਰਸਤੇ ਵਿੱਚੋਂ ਦੀ ਰਾਜਸਥਾਨੀ ਪਸ਼ੂ ਪਾਲਕ ਆਪਣਾ ਗਊਆਂ ਦਾ ਬੱਗ ਲੈ ਕੇ ਆ ਰਹੇ ਸਨ। ਉਹ ਜਦੋਂ ਛੱਪੜ ਦੇ ਕੋਲ ਦੀ ਲੰਘਣ ਲੱਗੇ ਤਾਂ ਉਨ੍ਹਾਂ ਦੂਜੇ ਪਾਸੇ ਰਸਤੇ ਨਾਲ ਲੱਗਦੀਆਂ ਝਾੜੀਆਂ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਤੇ ਜਦੋਂ ਪਿੰਡ ਵਾਸੀਆਂ ਨੇ ਜਾ ਕੇ ਦੇਖਿਆ ਤਾਂ ਇੱਕ ਨਵ-ਜੰਮਿਆ ਬੱਚਾ ਪਲਾਸਟਿਕ ਦੇ ਲਿਫਾਫ਼ੇ ਵਿੱਚ ਪਾਇਆ ਹੋਇਆ ਮਿਲਿਆ। ਉਨ੍ਹਾਂ ਦੱਸਿਆ ਕਿ ਬੱਚੇ ਦਾ ਜਨਮ ਕੁੱਝ ਘੰਟੇ ਪਹਿਲਾਂ ਹੀ ਹੋਇਆ ਲੱਗਦਾ ਸੀ। ਪਿੰਡ ਵਾਸੀਆਂ ਨੇ ਐਂਬੂਲੈਂਸ ਬੁਲਾ ਕੇ ਬੱਚੇ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਜ਼ੱਚਾ-ਬੱਚਾ ਵਿਭਾਗ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
Advertisement
Advertisement
×