ਅਨੰਦ ਸਾਗਰ ਅਕੈਡਮੀ 'ਚ ਐੱਨ ਸੀ ਸੀ ਕੈਂਪ
ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿੱਚ ਐੱਨ ਸੀ ਸੀ ਕੈਂਪ ਲਗਾਇਆ ਗਿਆ। 3 ਪੀ ਬੀ ਨੇਵਲ ਯੂਨਿਟ ਬਠਿੰਡਾ ਦੇ ਕਮਾਡਿੰਗ ਅਫ਼ਸਰ ਕੈਪਟਨ ਇਸਰਾਜ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਐੱਨ ਸੀ ਸੀ ਯੂਨਿਟ ਵੱਲੋਂ ਪਹੁੰਚੇ ਪੀ ਆਈ ਸਟਾਫ ਪ੍ਰਤੀਕ ਸਾਹਾ ਤੇ...
Advertisement
ਅਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿੱਚ ਐੱਨ ਸੀ ਸੀ ਕੈਂਪ ਲਗਾਇਆ ਗਿਆ। 3 ਪੀ ਬੀ ਨੇਵਲ ਯੂਨਿਟ ਬਠਿੰਡਾ ਦੇ ਕਮਾਡਿੰਗ ਅਫ਼ਸਰ ਕੈਪਟਨ ਇਸਰਾਜ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਐੱਨ ਸੀ ਸੀ ਯੂਨਿਟ ਵੱਲੋਂ ਪਹੁੰਚੇ ਪੀ ਆਈ ਸਟਾਫ ਪ੍ਰਤੀਕ ਸਾਹਾ ਤੇ ਸੰਦੀਪ ਸਿੰਘ ਖੁਸ਼ਹਾਲ ਨੇ ਐਨ ਸੀ ਸੀ ਕੈਡਿਟਸ ਨੂੰ ਪਰੇਡ ਤੇ ਐੱਨ ਸੀ ਸੀ ਡਰਿੱਲ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸੁਮਨ ਸ਼ਰਮਾ ਤੇ ਡਾਇਰੈਕਟਰ ਸਰਬਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਐੱਨ ਸੀ ਸੀ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਵੱਲੋਂ ਪ੍ਰਤੀਕ ਸਾਹਾ ਤੇ ਸੰਦੀਪ ਸਿੰਘ ਖੁਸ਼ਹਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਗਸੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਨਿਰਭੈ ਸਿੰਘ ਸਿੱਧੂ, ਸਿਮਰਪਾਲ ਸਿੰਘ, ਅਮਰੀਕ ਸਿੰਘ ਸਟਾਫ਼ ਤੇ ਹੋਰ ਹਾਜ਼ਰ ਸਨ।
Advertisement
Advertisement
×