ਪ੍ਰਕਿਰਤੀ ਕਲੱਬ ਜ਼ੀਰਾ ਨੇ ਰਾਹਤ ਸਮੱਗਰੀ ਭੇਜੀ
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਕਲੱਬ ਵੱਲੋਂ 100 ਗੱਟਾ ਪਸ਼ੂਆਂ ਦੀ ਫੀਡ, 50 ਥੈਲੀਆਂ ਆਟਾ, 50 ਥੈਲੀਆਂ...
Advertisement
ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਕਲੱਬ ਵੱਲੋਂ 100 ਗੱਟਾ ਪਸ਼ੂਆਂ ਦੀ ਫੀਡ, 50 ਥੈਲੀਆਂ ਆਟਾ, 50 ਥੈਲੀਆਂ ਘਰੇਲੂ ਰਾਸ਼ਨ, 50 ਪੈਕੇਟ ਪਾਣੀ ਦੀਆਂ ਬੋਤਲਾਂ, 150 ਔਡੋਮਾਸ ਕਰੀਮਾਂ ਸੰਗਤ ਦੇ ਸਹਿਯੋਗ ਨਾਲ ਭੇਜੀਆਂ ਗਈਆਂ। ਇਸ ਟਰੱਕ ਨੂੰ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਧਾਲੀਵਾਲ, ਮਾਸਟਰ ਗੁਰਪ੍ਰੀਤ ਸਿੰਘ ਜੱਜ, ਚੰਦ ਸਿੰਘ ਗਿੱਲ, ਅੰਗਰੇਜ਼ ਸਿੰਘ ਅਟਵਾਲ, ਕੁਲਬੀਰ ਸਿੰਘ ਸੰਧੂ, ਬਲਜਿੰਦਰ ਸਿੰਘ ਗਿੱਲ ਨੰਬਰਦਾਰ, ਗੁਰਦੀਪ ਸਿੰਘ, ਅਸ਼ੋਕ ਕਥੂਰੀਆ, ਤਰਸੇਮ ਸਿੰਘ ਰੂਪ, ਜਸਵੰਤ ਸਿੰਘ ਨਾਮਦੇਵ ਤੇ ਜੁਗਲ ਕਿਸ਼ੋਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×