DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਰਿੰਦਰਦੀਪ ਕੇਸ: ਇਸਨਾਫ ਦੀ ਮੰਗ ਕਰਦਿਆਂ ਪਰਿਵਾਰ ਵੱਲੋਂ ਰੋਸ ਧਰਨਾ ਸ਼ੁਰੂ, ਗੋਨਿਆਣਾ ਮੰਡੀ ਬੰਦ

ਮਨੋਜ ਸ਼ਰਮਾ ਬਠਿੰਡਾ, 30 ਮਈ ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਸਿੰਘ ਦੀ ਮੌਤ ਤੇ ਸ਼ਹਿਰ ਵਿਚ ਰੋਸ ਵਿਆਪਕ ਹੋ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਪੁਰਾਣੀ ਦਾਣਾ ਮੰਡੀ ਵਿੱਚ ਧਰਨਾ ਲਾਉਂਦਿਆਂ ਵੱਡੀ ਗਿਣਤੀ ਲੋਕਾਂ ਸਮੇਤ ਧਰਨਾ ਸ਼ੁਰੂ...
  • fb
  • twitter
  • whatsapp
  • whatsapp
Advertisement

ਮਨੋਜ ਸ਼ਰਮਾ

ਬਠਿੰਡਾ, 30 ਮਈ

Advertisement

ਗੋਨਿਆਣਾ ਮੰਡੀ ਦੇ ਨੌਜਵਾਨ ਨਰਿੰਦਰਦੀਪ ਸਿੰਘ ਦੀ ਮੌਤ ਤੇ ਸ਼ਹਿਰ ਵਿਚ ਰੋਸ ਵਿਆਪਕ ਹੋ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਪੁਰਾਣੀ ਦਾਣਾ ਮੰਡੀ ਵਿੱਚ ਧਰਨਾ ਲਾਉਂਦਿਆਂ ਵੱਡੀ ਗਿਣਤੀ ਲੋਕਾਂ ਸਮੇਤ ਧਰਨਾ ਸ਼ੁਰੂ ਕਰ ਦਿੱਤਾ ਹੈ। ਦਸਣਯੋਗ ਹੈ ਕਿ ਬੀਤੀ ਦਿਨ ਗੁਰਦੁਆਰਾ ਭਾਈ ਟਿਕਾਣਾ ਭਾਈ ਜਗਤਾ ਜੀ ਵਿਖੇ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਵਲੋਂ ਦਿੱਤੇ ਸੱਦੇ ਤੇ ਸ਼ਹਿਰ ਬੰਦ ਦਾ ਐਲਾਨ ਕੀਤਾ ਗਿਆ ਸੀ।

ਪਰਿਵਾਰ ਵਲੋਂ ਨਰਿੰਦਰਦੀਪ ਸਿੰਘ ਦੀ ਮੌਤ ਲਈ ਪੁਲੀਸ ਦੇ ਤਸ਼ੱਦਦ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਏਮਸ ਬਠਿੰਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਇਸ ਦਾ ਖੁਲਾਸਾ ਕਰਦੀ ਹੈ। ਮ੍ਰਿਤਕ ਨਰਿੰਦਰਦੀਪ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਮੌਤ ਬਠਿੰਡਾ ਸੀਆਈਏ-2 ਵਲੋਂ ਕੀਤੇ ਤਸ਼ੱਦਦ ਦੌਰਾਨ ਹੋਈ ਹੈ।ਇਸ ਮੌਕੇ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ, ਮਾਮਾ ਡਾ. ਨਵਦੀਪ ਸਿੰਘ, ਪਤਨੀ ਨੈਨਸੀ ਨੇ ਸਾਫ਼ ਕੀਤਾ ਕਿ ਇਹ ਸੰਘਰਸ਼ ਕੇਵਲ ਇਨਸਾਫ ਦੀ ਮੰਗ ਨਹੀਂ, ਸਗੋਂ ਨਿਆਂਇਕ ਪ੍ਰਣਾਲੀ ਵਿੱਚ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਰੱਖਣ ਦੀ ਲੜਾਈ ਹੈ।

ਇਸ ਦੌਰਾ ਰੋਸ ਪ੍ਰਗਟਾਵੇ ਵਜੋਂ ਮੈਡੀਕਲ ਸਟੋਰ ਤੱਕ ਬੰਦ ਰਹੇ। ਇਸ ਮੌਕੇ ਬਲਕਰਨ ਸਿੰਘ ਬਰਾੜ ਕੁੱਲ ਹਿੰਦ ਕਿਸਾਨ ਸਭਾ, ਸੂਬਾ ਜਨਰਲ ਸਕੱਤਰ, ਜਸਵੀਰ ਸਿੰਘ ਆਕਲੀਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਜਗਮੇਲ ਸਿੰਘ ਬਠਿੰਡਾ (ਲੋਕ ਮੋਰਚਾ ਪੰਜਾਬ)ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਮਹਿਮਾ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸਾਬਕਾ ਪ੍ਰਧਾਨ ਨਗਰ ਕੌਂਸਲ ਗੋਬਿੰਦ ਰਾਮ ਜਿੰਦਲ, ਲਾਜਪਤ ਗੋਇਲ, ਸੀਨੀਅਰ ਕਾਂਗਰਸ ਆਗੂ ਸਖਮੰਦਰ ਸਿੰਘ ਬਰਾੜ ਹਾਜ਼ਰ ਸਨ।

Advertisement
×