ਕਤਲ ਕੇਸ ਦਾ ਮੁਲਜ਼ਮ 16 ਸਾਲ ਮਗਰੋਂ ਕਾਬੂ
ਨਿੱਜੀ ਪੱਤਰ ਪ੍ਰੇਰਕ ਸਿਰਸਾ, 28 ਜੂਨ ਇੱਥੋਂ ਦੇ ਸਿਟੀ ਥਾਣਾ ਪੁਲੀਸ ਨੇ ਕਤਲ ਮਾਮਲੇ ’ਚ ਲੋੜੀਂਦੇ ਮੁਲਜ਼ਮ ਨੂੰ 16 ਸਾਲਾਂ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਮੂਦਿੱਤ ਵਾਸੀ ਬੇਲਾ ਜ਼ਿਲ੍ਹਾ ਗਯਾ ਬਿਹਾਰ ਵਜੋਂ ਹੋਈ ਹੈ। ਸਿਟੀ ਥਾਣਾ ਦੇ ਇੰਚਾਰਜ...
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਜੂਨ
Advertisement
ਇੱਥੋਂ ਦੇ ਸਿਟੀ ਥਾਣਾ ਪੁਲੀਸ ਨੇ ਕਤਲ ਮਾਮਲੇ ’ਚ ਲੋੜੀਂਦੇ ਮੁਲਜ਼ਮ ਨੂੰ 16 ਸਾਲਾਂ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਮੂਦਿੱਤ ਵਾਸੀ ਬੇਲਾ ਜ਼ਿਲ੍ਹਾ ਗਯਾ ਬਿਹਾਰ ਵਜੋਂ ਹੋਈ ਹੈ। ਸਿਟੀ ਥਾਣਾ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ 24 ਅਕਤੂਬਰ 2009 ਨੂੰ ਸਿਟੀ ਥਾਣੇ ’ਚ ਆਈਪੀਸੀ ਦੀ ਧਾਰਾ 302/34 ਤਹਿਤ ਕੇਸ ਦਰਜ ਹੋਇਆ ਸੀ ਜਿਸ ਵਿੱਚ ਉਕਤ ਮੁਲਜ਼ਮ ਲੋੜੀਂਦਾ ਸੀ। ਹੁਣ ਪੁਲੀਸ ਵੱਲੋਂ ਅਪਰਾਧ ਅਤੇ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਤ ਤਹਿਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮ ਦਾ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ।
Advertisement
×