ਨਗਰ ਕੌਂਸਲ ਵੱਲੋਂ ਸਫ਼ਾਈ ਮੁਹਿੰਮ ਸ਼ੁਰੂ
ਨਗਰ ਕੌਂਸਲ ਨੇ ਈਓ ਤਰੁਣ ਕੁਮਾਰ ਅਤੇ ਪ੍ਰਧਾਨ ਜੋਨੀ ਬਾਂਸਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਚਲਾਈ ਗਈ ‘ਸਫ਼ਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਤਹਿਤ ਸਫ਼ਾਈ ਇੰਚਾਰਜ ਸਤੀਸ਼ ਚੰਦਰ ਅਤੇ ਸੀਐੱਫ ਸੁਮਨਪ੍ਰੀਤ ਕੌਰ ਨੇ ਸਥਾਨਕ ਗੁਰੂ ਨਾਨਕ...
Advertisement
ਨਗਰ ਕੌਂਸਲ ਨੇ ਈਓ ਤਰੁਣ ਕੁਮਾਰ ਅਤੇ ਪ੍ਰਧਾਨ ਜੋਨੀ ਬਾਂਸਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਚਲਾਈ ਗਈ ‘ਸਫ਼ਾਈ ਅਪਣਾਓ, ਬਿਮਾਰੀ ਭਜਾਓ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੁਹਿੰਮ ਤਹਿਤ ਸਫ਼ਾਈ ਇੰਚਾਰਜ ਸਤੀਸ਼ ਚੰਦਰ ਅਤੇ ਸੀਐੱਫ ਸੁਮਨਪ੍ਰੀਤ ਕੌਰ ਨੇ ਸਥਾਨਕ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਆਪਣੇ ਆਸਪਾਸ ਦੀ ਸਫ਼ਾਈ ਰੱਖਣ ਸਬੰਧੀ ਨੁਕਤੇ ਸਮਝਾਏ। ਉਨ੍ਹਾਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਹਮੇਸ਼ਾ ਅਲੱਗ ਰੱਖਿਆ ਜਾਵੇ ਅਤੇ ਬਰਸਾਤੀ ਮੌਸਮ ਵਿੱਚ ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਸ਼ਹਿਰ ਨੂੰ ਸਾਫ ਰੱਖਣਾ ਆਪਣਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਇਸ ਮੌਕੇ ਪ੍ਰਿੰਸੀਪਲ ਬਲਵੀਰ ਕੌਰ ਨੇ ਸਵੱਛ ਭਾਰਤ ਦੀ ਇਸ ਟੀਮ ਦਾ ਧੰਨਵਾਦ ਕੀਤਾ।
Advertisement
Advertisement
×