ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ਵਿੱਚ ਮੌਤ
ਨਿੱਜੀ ਪੱਤਰ ਪ੍ਰੇਰਕ ਮੌੜ ਮੰਡੀ, 9 ਜੂਨ ਇਥੇ ਰਾਮਪੁਰਾ ਸੜਕ ’ਤੇ ਬੀਤੀ ਰਾਤ ਪਿੰਡ ਰਾਮ ਨਗਰ ਵਾਸੀ ਨੌਜਵਾਨ ਦੀ ਆਪਣੇ ਕੰਮ ਤੋਂ ਵਾਪਸੀ ਸਮੇਂ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8:30...
Advertisement
ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 9 ਜੂਨ
Advertisement
ਇਥੇ ਰਾਮਪੁਰਾ ਸੜਕ ’ਤੇ ਬੀਤੀ ਰਾਤ ਪਿੰਡ ਰਾਮ ਨਗਰ ਵਾਸੀ ਨੌਜਵਾਨ ਦੀ ਆਪਣੇ ਕੰਮ ਤੋਂ ਵਾਪਸੀ ਸਮੇਂ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8:30 ਵਜੇ ਪਿੰਡ ਰਾਮ ਨਗਰ ਵਾਸੀ ਰਾਜਪਾਲ ਸਿੰਘ (ਵੀਲਾ) ਪੁੱਤਰ ਬੂਟਾ ਸਿੰਘ ਆਪਣੇ ਕੰਮ ਤੋਂ ਪਿੰਡ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਰਾਮ ਨਗਰ ਨੇੜੇ ਇੱਕ ਅਣਪਛਾਤੇ ਵਾਹਣ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਜਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮੌਕੇ ਪੁਲੀਸ ਅਤੇ ਐਂਬੂਲੈਂਸ ਦੇ ਕਾਫੀ ਸਮਾਂ ਲੇਟ ਪਹੁੰਚਣ ਕਾਰਨ ਰੋਸ ਵਜੋਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਮ੍ਰਿਤਕ ਦੀ ਮ੍ਰਿਤਕ ਦੇਹ ਸੜਕ ’ਤੇ ਰੱਖ ਕੇ ਧਰਨਾ ਦਿੱਤਾ। ਡੀਐਸਪੀ ਮੌੜ ਵੱਲੋਂ ਪੀੜਤ ਪਰਿਵਾਰ ਨੂੰ ਮ੍ਰਿਤਕ ਨੌਜਵਾਨ ਦੇ ਸਸਕਾਰ ਲਈ ਸਹਿਮਤ ਕੀਤਾ ਗਿਆ ਜਿਸ ਤੋਂ ਬਾਅਦ ਧਰਨਾ ਸਮਾਪਤ ਕਰਵਾ ਕੇ ਆਵਾਜਾਈ ਬਹਾਲ ਕਰਵਾਈ ਜਿਸ ਤੋਂ ਬਾਅਦ ਜਾਮ ਵਿਚ ਫਸੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
Advertisement
×