ਮਾਨਸਾ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਅੱਠ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ’ਚ ਤਿੰਨ ਨਾਬਾਲਗ ਹਨ। ਸੀਨੀਅਰ ਪੁਲੀਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਭੀਖੀ ਦੀ ਪੁਲੀਸ ਨੂੰ ਮੁਖਬਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਨੇੜਲੇ ਪਿੰਡ ਸਮਾਓਂ ਦੇ ਕੁਝ ਨੌਜਵਾਨ ਚੋਰੀਆਂ ਕਰਨ ਦੇ ਆਦੀ ਹਨ ਅਤੇ ਉਹ ਜ਼ਿਆਦਾਤਰ ਮੋਟਰਸਾਈਕਲਾ ਹੀ ਚੋਰੀ ਕਰਦੇ ਹਨ। ਪੁਲੀਸ ਨੇ ਟੀਮਾਂ ਬਣਾ ਕੇ ਗੁਰਪ੍ਰੀਤ ਸਿੰਘ ਉਰਫ ਸੋਸੀ, ਬਲਜੀਤ ਸਿੰਘ ਉਰਫ ਬੱਬੀ, ਜਸਵੀਰ ਸਿੰਘ ਉਰਫ ਕਾਕਾ, ਬਾਵਰਾ ਸਿੰਘ, ਬੂਟਾ ਸਿੰਘ ਸਮੇਤ 3 ਨਾਬਾਲਗਾਂ ਨੂੰ ਕਾਬੂ ਕਰ ਕੇ ਪੁੱਛ-ਪੜਤਾਲ ਕੀਤੀ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਕਈ ਮੋਟਰਸਾਈਕਲ ਚੋਰੀ ਕੀਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਡੂੰਘਾਈ ਨਾਲ ਤਫਤੀਸ਼ ਕੀਤੀ ਤਾਂ ਉਨ੍ਹਾਂ ਦੇ ਕਬਜ਼ੇ ’ਚੋਂ 8 ਮੋਟਰਸਾਈਕਲ, ਇੱਕ ਸਬਮਰਸੀਬਲ ਮੋਟਰ ਅਤੇ 1 ਪਰਸ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ ਉਹ ਲੌਂਗੋਵਾਲ, ਸੁਨਾਮ ਆਦਿ ਥਾਂ ਤੋਂ ਘੇਰਕੇ ਜਬਰੀ ਮੋਟਰਸਾਇਕਲ ਖੋਹੇ ਅਤੇ ਚੋਰੀ ਕੀਤੀ। ਉਨ੍ਹਾਂ ਦੱਸਿਆ ਕਿ ਨਬਾਲਾਗਾਂ ਨੂੰ ਬਾਲ ਸੁਧਾਰ ਘਰ ਭੇਜਿਆ ਜਾਵੇਗਾ।
+
Advertisement
Advertisement
Advertisement
Advertisement
×