ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਤ, ਇਕ ਜ਼ਖ਼ਮੀ
ਲੁਧਿਆਣਾ-ਬਰਨਾਲਾ ਮੁੱਖ ਮਾਰਗ ਉਪਰ ਸਹਿਜੜਾ ਡਰੇਨ ਦੇ ਪੁਲ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਸਵੇਰ 5:30 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ...
Advertisement
ਲੁਧਿਆਣਾ-ਬਰਨਾਲਾ ਮੁੱਖ ਮਾਰਗ ਉਪਰ ਸਹਿਜੜਾ ਡਰੇਨ ਦੇ ਪੁਲ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਸਵੇਰ 5:30 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਰੇਤੇ ਨਾਲ ਭਰਿਆ ਟਰਾਲਾ ਪੰਕਚਰ ਹੋਣ ਕਾਰਨ ਸੜਕ ਕਿਨਾਰੇ ਖੜ੍ਹਾ ਸੀ ਜਿਸ ਨਾਲ ਪਿੱਛੇ ਤੋਂ ਆ ਰਿਹਾ ਇੱਕ ਮੋਟਰਸਾਈਕਲ ਟਕਰਾ ਗਿਆ। ਇਸ ਟੱਕਰ ’ਚ ਮੋਟਰਸਾਈਕਲ ਚਾਲਕ ਦਵਿੰਦਰ ਸਿੰਘ (28) ਪੁੱਤਰ ਜਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਉਸ ਦਾ ਦੋਸਤ ਅੰਮ੍ਰਿਤਪਾਲ ਸਿੰਘ (30) ਪੁੱਤਰ ਗੁਰਮੇਲ ਸਿੰਘ ਗੰਭੀਰ ਰੂਮ ਵਿੱਚ ਜ਼ਖ਼ਮੀ ਹੋ ਗਿਆ। ਦੋਵੇਂ ਨੌਜਵਾਨ ਸਹੌਰ ਪਿੰਡ ਦੇ ਹਨ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਏਕੋਟ ਇੱਕ ਫੈਕਟਰੀ ਵਿੱਚ ਕੰਮ ’ਤੇ ਜਾ ਰਹੇ ਸਨ।
Advertisement
Advertisement