ਟਰੱਕ ਦੀ ਲਪੇਟ ’ਚ ਆਉਣ ਕਾਰਨ ਮੌਤ
ਤਪਾ ਮੰਡੀ ਵਿੱਚ ਟਰੱਕ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਇਹ ਘਟਨਾ ਦਰਾਜ ਫਾਟਕਾਂ ’ਤੇ ਸਥਿਤ ਪੁਰਾਣੇ ਵੇਅਰਹਾਊਸ ਗੁਦਾਮਾਂ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਟਹਿਲਾ ਸਿੰਘ ਵਾਸੀ ਤਪਾ ਝੋਨੇ ਦੀ ਫ਼ਸਲ ਸਬੰਧੀ ਮੰਡੀ ਜਾ ਰਿਹਾ ਸੀ...
Advertisement
ਤਪਾ ਮੰਡੀ ਵਿੱਚ ਟਰੱਕ ਦੀ ਲਪੇਟ ’ਚ ਆ ਕੇ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਇਹ ਘਟਨਾ ਦਰਾਜ ਫਾਟਕਾਂ ’ਤੇ ਸਥਿਤ ਪੁਰਾਣੇ ਵੇਅਰਹਾਊਸ ਗੁਦਾਮਾਂ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਟਹਿਲਾ ਸਿੰਘ ਵਾਸੀ ਤਪਾ ਝੋਨੇ ਦੀ ਫ਼ਸਲ ਸਬੰਧੀ ਮੰਡੀ ਜਾ ਰਿਹਾ ਸੀ ਤਾਂ ਪੁਰਾਣੇ ਵੇਅਰਹਾਊਸ ਕੋਲ ਪਿੱਛੋਂ ਆ ਰਹੇ ਚੌਲਾਂ ਦੇ ਭਰੇ ਟਰੱਕ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਕੇ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਚਾਲਕ ਟਰੱਕ ਛੱਡ ਕੇ ਭੱਜ ਗਿਆ।
ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੀ ਲਾਸ਼ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
×

