ਵਿਧਾਇਕ ਵੱਲੋਂ ਨਵੀਂ ਲਿੰਕ ਸੜਕ ਦਾ ਨੀਂਹ ਪੱਥਰ
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਇੱਕ ਵਾਅਦੇ ਨਿਭਾਏ ਜਾਣਗੇ। ਉਨ੍ਹਾਂ ਅੱਜ ਪਿੰਡ ਜ਼ਾਫਰਵਾਲਾ ’ਚ ਢਾਣੀ ਨਿਰੰਜਨ ਸਿੰਘ ਅਤੇ ਢਾਣੀ ਲਖਵਿੰਦਰ ਸਿੰਘ ਨੂੰ ਜਾਣ ਵਾਲੀ ਕਰੀਬ 1.70 ਕਿਲੋਮੀਟਰ ਲੰਬੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ।...
Advertisement
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਇੱਕ ਵਾਅਦੇ ਨਿਭਾਏ ਜਾਣਗੇ। ਉਨ੍ਹਾਂ ਅੱਜ ਪਿੰਡ ਜ਼ਾਫਰਵਾਲਾ ’ਚ ਢਾਣੀ ਨਿਰੰਜਨ ਸਿੰਘ ਅਤੇ ਢਾਣੀ ਲਖਵਿੰਦਰ ਸਿੰਘ ਨੂੰ ਜਾਣ ਵਾਲੀ ਕਰੀਬ 1.70 ਕਿਲੋਮੀਟਰ ਲੰਬੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਉੱਤੇ ਕਰੀਬ 53 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ। ਵਿਧਾਇਕ ਢੋਸ ਨੇ ਕਿਹਾ ਕਿ ਹਲਕੇ ’ਚ ਸਿਹਤ ਅਤੇ ਸਿੱਖਿਆ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ‘ਆਪ’ ਸਰਕਾਰ ਵੱਲੋਂ ਵੱਡੀ ਰਾਸ਼ੀ ਖਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪੇਂਡੂ ਲਿੰਕ ਸੜਕਾਂ ਦੇ ਨਵ-ਨਿਰਮਾਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਕੀਤੇ ਗਏ ਹਨ। -ਪੱਤਰ ਪ੍ਰੇਰਕ
Advertisement
Advertisement
×