ਵਿਧਾਇਕ ਵੱਲੋਂ ਤੀਰਅਦਾਜ਼ ਨਵਦੀਪ ਸਿੰਘ ਦਾ ਸਨਮਾਨ
ਭੁੱਚੋ ਮੰਡੀ: ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਗੋਆ ਵਿੱਚ ਵਾਈਐਸਏਏ ਓਪਨ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ-2025 ਵੱਲੋਂ ਕਰਵਾਏ ਤੀਰਅੰਦਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪਿੰਡ ਲਹਿਰਾ ਬੇਗਾ ਦੇ ਖਿਡਾਰੀ ਨਵਦੀਪ ਸਿੰਘ ਪੁੱਤਰ ਸਵਰਾਜ ਸਿੰਘ ਦਾ ਭੁੱਚੋ ਮੰਡੀ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ। ਇਸ ਮੌਕੇ ਗੁਰੂ ਤੇਗ ਬਹਾਦਰ ਕਲੱਬ ਲਹਿਰਾ ਬੇਗਾ ਦੇ ਪ੍ਰਧਾਨ ਜਸਪਾਲ ਸਿੰਘ ਬਾਹੀਆ ਅਤੇ ਸਕੱਤਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਪਹਿਲਾਂ ਸਤੰਬਰ 2024 ਵਿੱਚ ਨੇਪਾਲ ਤੋਂ ਵੀ ਚਾਂਦੀ ਦਾ ਤਗਮਾ ਜਿੱਤ ਚੁੱਕਾ ਹੈ ਅਤੇ ਅਕਤੂਬਰ 2025 ਵਿੱਚ ਮਲੇਸ਼ੀਆ ਵਿੱਚ ਭਾਗ ਲਵੇਗਾ। ਖਿਡਾਰੀ ਨਵਦੀਪ ਸਿੰਘ ਨੇ ਕਿਹਾ ਕਿ ਮੈਨੂੰ ਇਹ ਪ੍ਰਾਪਤੀ ਮਾਪਿਆਂ ਦੇ ਵੱਡੇ ਸਹਿਯੋਗ ਅਤੇ ਕੋਚ ਕਮਲ ਦੇ ਯਤਨਾਂ ਸਦਕਾ ਮਿਲੀ ਹੈ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਨੂੰ, ਪਿੰਡ ਲਹਿਰਾ ਬੇਗਾ ਦੇ ਸਰਪੰਚ ਮੰਗਾ ਸਿੰਘ, ਪੰਚ ਰੇਸ਼ਮ ਸਿੰਘ, ਪੰਚ ਨਿੱਕਾ ਸਿੰਘ, ਪੰਚ ਹਰਮੇਲ ਸਿੰਘ, ਬੇਅੰਤ ਸਿੰਘ, ਕਨੂੰ ਠੇਕੇਦਾਰ, ਟਰੱਕ ਯੂਨੀਅਨ ਦੇ ਪ੍ਰਧਾਨ ਗੋਰਾ ਮਾਹਲ, ਗੱਗੂ ਸਮਾਘ ਨੇ ਨਵਦੀਪ ਸਿੰਘ ਅਤੇ ਸਰਕਾਰੀ ਸਕੂਲ ਲਹਿਰਾ ਬੇਗਾ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਕਟਾਰੀਆ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ