ਪੰਚਾਇਤ ਸਕੱਤਰਾਂ ਦੀ ਮੰਗ ਪੂਰੀ ਹੋਣ ’ਤੇ ਵਿਧਾਇਕ ਦਾ ਸਨਮਾਨ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤ ਸਕੱਤਰਾਂ ਨੂੰ ਵਿਭਾਗ ਤੋਂ ਤਬਦੀਲ ਕਰਕੇ ਸਰਕਾਰ ਅਧੀਨ ਲਿਆਉਣ ਦੀ ਖੁਸ਼ੀ ’ਤੇ ਚੱਲਦਿਆਂ ਸੂਬਾ ਕਮੇਟੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੋਂ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਚਾਇਤ ਸਕੱਤਰ ਯੂਨੀਅਨ ਦੇ ਪੰਜਾਬ ਪ੍ਰਧਾਨ ਸਿਕੰਦਰ ਸਿੰਘ ਮੁਹਾਲੀ ਨੇ ਦੱਸਿਆ ਕਿ ਪੰਚਾਇਤ ਸਕੱਤਰ ਪਿਛਲੇ 25 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ, ਪਰ ਪਿਛਲੀਆਂ ਸਰਕਾਰਾਂ ਵੱਲੋਂ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਉਨ੍ਹਾਂ ਦੀ ਚਿਰਕੋਣੀ ਮੰਗ ’ਤੇ ਪਹਿਰਾ ਦਿੰਦਿਆਂ ਪੰਚਾਇਤੀ ਰਾਜ ਕਮੇਟੀਆਂ ਦੇ ਚੇਅਰਮੈਨ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਦੀ ਮਿਹਨਤ ਸਦਕਾ ਅੱਜ ਪੰਚਾਇਤ ਵਿਕਾਸ ਸਕੱਤਰ ਦਾ ਵਿਸ਼ੇਸ਼ ਅਹੁਦਾ ਸਿਰਜਕੇ ਪੰਜਾਬ ਸਰਕਾਰ ਅਧੀਨ ਕਰਨ ਦੀ ਖੁਸ਼ੀ ਦੇ ਚੱਲਦਿਆਂ ਜ਼ਿਲ੍ਹਾ ਮਾਨਸਾ ਅਤੇ ਪੰਜਾਬ ਦੇ ਸਮੂਹ ਪੰਚਾਇਤ ਵਿਕਾਸ ਸਕੱਤਰਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਹ ਉਨ੍ਹਾਂ ਦਾ ਮੁੱਢਲਾ ਫ਼ਰਜ਼ ਸੀ। ਇਸ ਮੌਕੇ ਬਲਜਿੰਦਰ ਕੁਮਾਰ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ ਜ਼ੀਰਾ, ਮੋਹਨ ਸਿੰਘ ਬਠਿੰਡਾ, ਬੇਅੰਤ ਸਿੰਘ ਫਰੀਦਕੋਟ ਆਦਿ ਮੌਜੂਦ ਸਨ।