ਵਿਧਾਇਕ ਨੇ ਪਿੰਡਾਂ ਵਿੱਚ ਚੋਣ ਜਲਸੇ ਕੀਤੇ
ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਉਮੀਦਵਾਰਾਂ ਦੇ ਹੱਕ ਵਿੱਚ ਹਲਕੇ ਦੇ ਪਿੰਡ ਲੁੰਡੇਵਾਲਾ, ਗੁਰੂਸਰ, ਬਾਦੀਆਂ, ਕਰਾਈਵਾਲਾ, ਕਰਨੀਵਾਲਾ, ਭੂੰਦੜ, ਦੂਹੇਵਾਲਾ, ਖੂਨਣ ਖੁਰਦ, ਚੱਕ ਗਿਲਜੇਵਾਲਾ ਅਤੇ ਗਿਲਜੇਵਾਲਾ ਵਿੱਚ ਚੋਣ ਜਲਸੇ ਕੀਤੇ।...
ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਉਮੀਦਵਾਰਾਂ ਦੇ ਹੱਕ ਵਿੱਚ ਹਲਕੇ ਦੇ ਪਿੰਡ ਲੁੰਡੇਵਾਲਾ, ਗੁਰੂਸਰ, ਬਾਦੀਆਂ, ਕਰਾਈਵਾਲਾ, ਕਰਨੀਵਾਲਾ, ਭੂੰਦੜ, ਦੂਹੇਵਾਲਾ, ਖੂਨਣ ਖੁਰਦ, ਚੱਕ ਗਿਲਜੇਵਾਲਾ ਅਤੇ ਗਿਲਜੇਵਾਲਾ ਵਿੱਚ ਚੋਣ ਜਲਸੇ ਕੀਤੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਰਿਸ਼ਦ ਗੁਰੂਸਰ ਜ਼ੋਨ ਤੋਂ ‘ਆਪ’ ਦੇ ਉਮੀਦਵਾਰ ਵੀਰਪਾਲ ਕੌਰ, ਪੰਚਾਇਤ ਸਮਿਤੀ ਦੇ ਉਮੀਦਵਾਰ ਗੁਰਬਾਜ਼ ਸਿੰਘ ਸਮਾਘ, ਅਮਨਦੀਪ ਕੌਰ ਬਾਦੀਆਂ, ਅਮਰਜੀਤ ਕੌਰ ਗੁਰੂਸਰ, ਜਗਦੀਪ ਸਿੰਘ, ਕੌਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਦੀ ਸਰਕਾਰ ਦੀ ਬਦੌਲਤ ਹੀ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮ ਦੇ ਆਧਾਰ ’ਤੇ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ।

