ਵਿਧਾਇਕ ਵੱਲੋਂ ਹਾਦਸਾ ਪੀੜਤ ਨੌਜਵਾਨ ਦੀ ਵਿੱਤੀ ਸਹਾਇਤਾ
ਪੱਤਰ ਪ੍ਰੇਰਕ ਸ਼ਹਿਣਾ, 28 ਅਕਤੂਬਰ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਪਣੇ ਜੱਦੀ ਪਿੰਡ ਉੱਗੋਕੇ ਦੇ ਹਾਦਸੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਆਰਥਿਕ ਸਹਾਇਤਾ ਭੇਜੀ ਹੈ। ਇਹ ਸਹਾਇਤਾ ਪਿੰਡ ਦੇ ਸਰਪੰਚ ਪ੍ਰਗਟ ਸਿੰਘ ਰਾਹੀਂ ਭੇਜੀ ਗਈ ਹੈ। ਸਰਪੰਚ ਨੇ ਦੱਸਿਆ ਕਿ...
Advertisement
ਪੱਤਰ ਪ੍ਰੇਰਕ
ਸ਼ਹਿਣਾ, 28 ਅਕਤੂਬਰ
Advertisement
ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਪਣੇ ਜੱਦੀ ਪਿੰਡ ਉੱਗੋਕੇ ਦੇ ਹਾਦਸੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਆਰਥਿਕ ਸਹਾਇਤਾ ਭੇਜੀ ਹੈ। ਇਹ ਸਹਾਇਤਾ ਪਿੰਡ ਦੇ ਸਰਪੰਚ ਪ੍ਰਗਟ ਸਿੰਘ ਰਾਹੀਂ ਭੇਜੀ ਗਈ ਹੈ। ਸਰਪੰਚ ਨੇ ਦੱਸਿਆ ਕਿ ਲਵਲੀ ਸਿੰਘ ਪੁੱਤਰ ਸਾਧੂ ਸਿੰਘ ਮੋਟਰਸਾਈਕਲ ’ਤੇ ਲੁਧਿਆਣਾ ਜਾ ਰਿਹਾ ਸੀ ਅਤੇ ਪਿੰਡ ਸੁਧਾਰ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਮਜ਼ਦੂਰ ਪਰਿਵਾਰ ਨਾਲ ਸਬੰਧਤ ਲਵਲੀ ਸਿੰਘ ਦੇ ਇਲਾਜ ’ਤੇ ਪਿੰਡ ਵਾਸੀ 4 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਕਰ ਚੁੱਕੇ ਹਨ। ਹਲਕਾ ਵਿਧਾਇਕ ਵੱਲੋਂ 20 ਹਜ਼ਾਰ ਰੁਪਏ ਪਹਿਲਾਂ ਅਤੇ 10 ਹਜ਼ਾਰ ਰੁਪਏ ਹੁਣ ਦੂਸਰੀ ਵਾਰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਲਵਲੀ ਜ਼ੇਰੇ ਇਲਾਜ਼ ਹੈ। ਸਹਾਇਤਾ ਰਾਸ਼ੀ ਦੇਣ ਸਮੇਂ ਮਲਕੀਤ ਸਿੰਘ ਪੰਚ, ਪਰਮਿੰਦਰ ਸਿੰਘ, ਜੀਵਨ ਸਿੰਘ, ਜਗਸੀਰ ਸਿੰਘ, ਕੱਕੂ ਸਿੰਘ ਵੀ ਹਾਜ਼ਰ ਸਨ।
Advertisement
×