ਵਿਧਾਇਕ ਢੋਸ ਨੇ ਕੇਂਦਰੀ ਮੰਤਰੀ ਤੋਂ ਧਰਮਕੋਟ ਲਈ ਵਿਸ਼ੇਸ਼ ਪੈਕੇਜ ਮੰਗਿਆ
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿਚ ਧਰਮਕੋਟ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਵਿਸ਼ੇਸ਼ ਆਰਥਿਕ ਪੈਕੇਜ ਮੰਗਿਆ ਗਿਆ ਹੈ। ਬਘੇਲ ਬੀਤੇ ਦਿਨ ਇੱਥੇ ਸਤਲੁਜ ਤੋਂ ਹੜ੍ਹ...
Advertisement
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੇਂਦਰੀ ਮੰਤਰੀ ਐੱਸ ਪੀ ਸਿੰਘ ਬਘੇਲ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿਚ ਧਰਮਕੋਟ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਵਿਸ਼ੇਸ਼ ਆਰਥਿਕ ਪੈਕੇਜ ਮੰਗਿਆ ਗਿਆ ਹੈ। ਬਘੇਲ ਬੀਤੇ ਦਿਨ ਇੱਥੇ ਸਤਲੁਜ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈਣ ਆਏ ਸਨ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਅੱਧੀ ਦਰਜ਼ਨ ਤੋਂ ਉਪਰ ਪਿੰਡ ਸਤਲੁਜ ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ ਲਗਪਗ ਪੰਜ ਹਜ਼ਾਰ ਏਕੜ ਦੇ ਕਰੀਬ ਰਕਬੇ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਖਰਾਬ ਹੋ ਗਈ ਹੈ। ਵਿਧਾਇਕ ਨੇ ਕੇਂਦਰ ਸਰਕਾਰ ਵੱਲੋਂ ਐਲਾਨੀ 1600 ਕਰੋੜ ਰੁਪਏ ਦੀ ਰਾਸ਼ੀ ਨੂੰ ਨਿਗੂਣੀ ਕਰਾਰ ਦਿੰਦੇ ਹੋਏ ਇਸ ਵਿੱਚ ਵਾਧੇ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਹੜ੍ਹ ਪੀੜਤਾਂ ਦੇ ਬੈਂਕ ਕਰਜ਼ਿਆਂ ਦੀ ਮੁਆਫੀ, ਪੁਰਾਣੇ ਧੁੱਸੀ ਬੰਨ੍ਹ ਤੇ ਜਲੰਧਰ ਰੋਡ ਤੋਂ ਲੈਕੇ ਹਲਕੇ ਦੇ ਪਿੰਡ ਬੰਡਾਲਾ ਤੱਕ ਪੱਕੀ ਸੜਕ ਦਾ ਨਿਰਮਾਣ ਹੋਣਾ ਚਾਹੀਦਾ ਹੈ। ਪੱਤਰ ਵਿੱਚ ਉਨ੍ਹਾਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕੈਰੋਂ ਸਰਵੇ ਬੰਨ੍ਹ ਦੇ ਨਿਰਮਾਣ ਦਾ ਮਾਮਲਾ ਵੀ ਵਿਚਾਰਿਆ ਜਾਵੇ ਤਾਂ ਜੋ ਹਰ ਸਾਲ ਹੁੰਦੀ ਹੜ੍ਹਾਂ ਦੀ ਖੁਆਰੀ ਤੋਂ ਹਲਕੇ ਦੇ ਲੋਕ ਬਚ ਸਕਣ।
ਵਿਧਾਇਕ ਢੋਸ ਨੇ ਕੇਂਦਰੀ ਮੰਤਰੀ ਨੂੰ ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਅਗਾਊਂ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ।
ਫੋਟੋ ਕੈਪਸਨ -ਵਿਧਾਇਕ ਢੋਸ ਕੇਂਦਰੀ ਮੰਤਰੀ ਐਸ ਪੀ ਸਿੰਘ ਬਘੇਲ ਨੂੰ ਮੰਗ ਪੱਤਰ ਸੌਂਪਦੇ ਹੋਏ ਫੋਟੋ ਹਰਦੀਪ ਸਿੰਘ
Advertisement
×