ਸ਼ਰਾਰਤੀ ਅਨਸਰਾਂ ਨੇ ਸੱਤ ਏਕੜ ਝੋਨੇ ਦੀ ਫ਼ਸਲ ’ਤੇ ਕੀਟਨਾਸ਼ਕ ਦਵਾਈ ਛਿੜਕੀ
ਇੱਥੋਂ ਨੇੜਲੇ ਪਿੰਡ ਕੋਕਰੀ ਵੈਹਣੀਵਾਲ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਇੱਕ ਖੇਤ ਵਿਚ ਝੋਨੇ ਦੀ ਫ਼ਸਲ ’ਤੇ ਜ਼ਹਿਰੀਲੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਦਿੱਤਾ। ਘਟਨਾ ਤਿੰਨ ਦਿਨ ਪੁਰਾਣੀ ਹੈ ਜਿਸ ਦਾ ਪਤਾ ਬੀਤੇ ਦਿਨ ਝੋਨੇ ਦਾ ਰੰਗ ਬਦਲਣ ਮਗਰੋਂ ਲੱਗਾ।...
Advertisement
ਇੱਥੋਂ ਨੇੜਲੇ ਪਿੰਡ ਕੋਕਰੀ ਵੈਹਣੀਵਾਲ ਵਿੱਚ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਇੱਕ ਖੇਤ ਵਿਚ ਝੋਨੇ ਦੀ ਫ਼ਸਲ ’ਤੇ ਜ਼ਹਿਰੀਲੀ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰ ਦਿੱਤਾ। ਘਟਨਾ ਤਿੰਨ ਦਿਨ ਪੁਰਾਣੀ ਹੈ ਜਿਸ ਦਾ ਪਤਾ ਬੀਤੇ ਦਿਨ ਝੋਨੇ ਦਾ ਰੰਗ ਬਦਲਣ ਮਗਰੋਂ ਲੱਗਾ। ਪ੍ਰਾਪਤ ਜਾਣਕਾਰੀ ਮੁਤਾਬਕ ਭਿੰਡਰ ਕਲਾਂ ਸੜਕ ’ਤੇ ਸੱਤ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਿਸਾਨ ਮਹਿੰਦਰ ਸਿੰਘ ਨੇ ਝੋਨਾ ਲਾਇਆ ਸੀ। ਤਿੰਨ ਦਿਨ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਝੋਨੇ ਦੀ ਤਿਆਰ ਖੜ੍ਹੀ ਫ਼ਸਲ ’ਤੇ ਜ਼ਹਿਰੀਲੀ ਸਪਰੇਅ ਕਰਕੇ ਸਾਰੀ ਫਸਲ ਨੂੰ ਤਬਾਹ ਕਰ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਤੌਰ ’ਤੇ ਦਿੱਤੀ ਹੈ। ਉਨ੍ਹਾਂ ਪੀੜਤ ਕਿਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
Advertisement
Advertisement
×