ਹਾਦਸੇ ਮਗਰੋਂ ਮਿੰਨੀ ਬੱਸ ਪਲਟੀ, ਤਿੰਨ ਜਖ਼ਮੀ
ਹਲਕੇ ਦੇ ਪਿੰਡ ਆਲਮਵਾਲਾ-ਅਸਪਾਲਾਂ ਲਿੰਕ ਸੜਕ ’ਤੇ ਮਿੰਨੀ ਬੱਸ ਬੇਕਾਬੂ ਹੋ ਕੇ ਇੱਕ ਢਾਣੀ ਦੇ ਬੱਸ ਸਟਾਪ ਨਾਲ ਟਕਰਾ ਕੇ ਪਲਟ ਗਈ। ਘਟਨਾ ਵਿੱਚ ਤਿੰਨ ਮੁਸਾਫ਼ਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਾਬਾ ਬੁੱਢਾ ਬੱਸ ਸਰਵਿਸ ਦੀ ਮਿੰਨੀ ਬੱਸ ਮੁਸਾਫ਼ਰਾਂ ਨੂੰ...
Advertisement
ਹਲਕੇ ਦੇ ਪਿੰਡ ਆਲਮਵਾਲਾ-ਅਸਪਾਲਾਂ ਲਿੰਕ ਸੜਕ ’ਤੇ ਮਿੰਨੀ ਬੱਸ ਬੇਕਾਬੂ ਹੋ ਕੇ ਇੱਕ ਢਾਣੀ ਦੇ ਬੱਸ ਸਟਾਪ ਨਾਲ ਟਕਰਾ ਕੇ ਪਲਟ ਗਈ। ਘਟਨਾ ਵਿੱਚ ਤਿੰਨ ਮੁਸਾਫ਼ਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਾਬਾ ਬੁੱਢਾ ਬੱਸ ਸਰਵਿਸ ਦੀ ਮਿੰਨੀ ਬੱਸ ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ। ਇਸ ਹਾਦਸੇ ਵਿੱਚ ਡਰਾਈਵਰ ਹਰਪ੍ਰੀਤ ਸਿੰਘ ਵਾਸੀ ਅਸਪਾਲ, ਹਰਪ੍ਰੀਤ ਸਿੰਘ ਵਾਸੀ ਰਾਣੀਵਾਲਾ ਅਤੇ ਇੰਦਰੂ ਇੰਦਰੂ ਸਮੇਤ ਕਈ ਮੁਸਾਫ਼ਰਾਂ ਦੇ ਸੱਟਾਂ ਲੱਗੀਆਂ। ਘਟਨਾ ਸਮੇਂ ਬੱਸ ਸਟਾਪ ’ਤੇ ਕੋਈ ਨਹੀਂ ਸੀ। ਸੂਚਨਾ ਮਿਲਣ ’ਤੇ ਥਾਣਾ ਕਬਰਵਾਲਾ ਅਤੇ ਸੜਕ ਸੁਰੱਖਿਆ ਅਮਲਾ ਮੌਕੇ ’ਤੇ ਪੁੱਜ ਗਿਆ। ਥਾਣਾ ਕਬਰਵਾਲਾ ਦੇ ਮੁਖੀ ਹਰਪ੍ਰੀਤ ਕੌਰ ਨੇ ਕਿਹਾ ਕਿ ਹਾਦਸੇ ਵਿੱਚ ਤਿੰਨੇ ਜ਼ਖ਼ਮੀਆਂ ਨੂੰ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ ਹੈ।
Advertisement
Advertisement
×