DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿੰਨੀ ਜੈਟਿੰਗ ਮਸ਼ੀਨ ਨਗਰ ਕੌਂਸਲ ਨੂੰ ਸਪੁਰਦ

ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹਿਆ ਨੇ ਨਵੀਂ ਮਿੰਨੀ ਜੈਟਿੰਗ ਮਸ਼ੀਨ ਦਾ ਸੈੱਟ ਨਗਰ ਕੌਂਸਲ ਤਲਵੰਡੀ ਭਾਈ ਨੂੰ ਸਪੁਰਦ ਕਰਦਿਆਂ ਮਸ਼ੀਨਰੀ ਦੇ ਕੰਮ ਸ਼ੁਰੂ ਕਰਨ ਦਾ ਉਦਘਾਟਨ ਕੀਤਾ। ਮਿੰਨੀ ਜੈਟਿੰਗ ਮਸ਼ੀਨ ਨਾਲ ਸ਼ਹਿਰ ਦੀਆਂ ਤੰਗ ਗਲੀਆਂ ’ਚ...
  • fb
  • twitter
  • whatsapp
  • whatsapp
featured-img featured-img
ਮਿੰਨੀ ਜੈਟਿੰਗ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਰਜਨੀਸ਼ ਕੁਮਾਰ ਦਹੀਆ।
Advertisement

ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹਿਆ ਨੇ ਨਵੀਂ ਮਿੰਨੀ ਜੈਟਿੰਗ ਮਸ਼ੀਨ ਦਾ ਸੈੱਟ ਨਗਰ ਕੌਂਸਲ ਤਲਵੰਡੀ ਭਾਈ ਨੂੰ ਸਪੁਰਦ ਕਰਦਿਆਂ ਮਸ਼ੀਨਰੀ ਦੇ ਕੰਮ ਸ਼ੁਰੂ ਕਰਨ ਦਾ ਉਦਘਾਟਨ ਕੀਤਾ। ਮਿੰਨੀ ਜੈਟਿੰਗ ਮਸ਼ੀਨ ਨਾਲ ਸ਼ਹਿਰ ਦੀਆਂ ਤੰਗ ਗਲੀਆਂ ’ਚ ਸੀਵਰੇਜ ਸਫ਼ਾਈ ਦੀ ਸਮੱਸਿਆ ਦਾ ਹੱਲ ਹੋਇਆ ਹੈ। ਇਸ ਮੌਕੇ ’ਤੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ, ਡਾ. ਓਮ ਪ੍ਰਕਾਸ਼ ਸੇਠੀ, ਜਤਿੰਦਰ ਬਜਾਜ ਬਬਲਾ, ਸੰਦੀਪ ਮੰਗਲਾ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਜਗਦੀਪ ਸਿੰਘ ਬਰਾੜ ਕੌਂਸਲਰ, ਕਮਲਜੀਤ ਕੌਰ, ਗੁਰਮਿੰਦਰ ਸਿੰਘ ਮਹਿਰਾ, ਮੋਤੀ ਲਾਲ ਮੋਹਿਤ ਇੰਸਪੈਕਟਰ ਆਦਿ ਮੌਜੂਦ ਸਨ।

Advertisement

ਪਿੰਡਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ

ਏਲਨਾਬਾਦ: ਰਾਣੀਆ ਦੇ ਵਿਧਾਇਕ ਅਰਜੁਨ ਚੌਟਾਲਾ ਨੇ ਅੱਜ ਹਲਕੇ ਦੇ ਪਿੰਡਾਂ ਮੰਗਾਲਾ, ਚੱਕਰਾਈਆ, ਮੌਜਦੀਨ, ਗਿੱਦੜਾਵਾਲੀ, ਢਾਣੀ ਪ੍ਰਤਾਪ, ਓਟੂ, ਫਿਰੋਜ਼ਾਬਾਦ, ਰਾਮਪੁਰ ਥੇੜੀ, ਰਣਜੀਤਪੁਰ ਥੇੜੀ, ਸੰਤਾਵਾਲੀ, ਭੜੋਲਿਆਂਵਾਲੀ, ਜੀਵਨ ਨਗਰ ਅਤੇ ਦਲੀਪ ਨਗਰ ਆਦਿ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਇਨੈਲੋ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ, ਹਲਕਾ ਪ੍ਰਧਾਨ ਹਰਮੀਤ ਸਿੰਘ ਪੰਡੋਰੀਵਾਲਾ, ਯੂਥ ਇਨੈਲੋ ਜ਼ਿਲ੍ਹਾ ਪ੍ਰਧਾਨ ਭਗਵਾਨ ਸਿੰਘ ਕੋਟਲੀ, ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਬੈਨੀਵਾਲ, ਧਰਮਵੀਰ ਨੈਨ, ਜ਼ਿਲ੍ਹਾ ਕੌਂਸਲਰ ਰਵੀ ਮੰਗਾਲਾ, ਇਨੈਲੋ ਸੂਬਾ ਸਕੱਤਰ ਕਸ਼ਮੀਰ ਸਿੰਘ ਕਰੀਵਾਲਾ, ਡੱਬਵਾਲੀ ਦੇ ਹਲਕਾ ਪ੍ਰਧਾਨ ਮੰਦਰ ਸਿੰਘ ਸਰਾਂ, ਚੰਦਰ ਫਿਰੋਜ਼ਾਬਾਦ, ਸੰਦੀਪ ਕੰਬੋਜ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਭਗਤਾ ਭਾਈ: ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਅਤੇ ਬੁਰਜ ਰਾਜਗੜ੍ਹ ’ਚ ਖਿਡਾਰੀਆਂ ਨੂੰ ਖੇਡ ਕਿਟਾਂ ਵੰਡੀਆਂ। ਚੇਅਰਮੈਨ ਭੱਲਾ ਨੇ ਦੋਸ਼ ਲਗਾਇਆ ਕਿ ਪਹਿਲੀਆਂ ਸਰਕਾਰਾਂ ਨੇ ਖਿਡਾਰੀਆਂ ਦੀ ਕੋਈ ਸਾਰ ਨਹੀਂ ਲਈ ਜਿਸ ਕਾਰਨ ਪੰਜਾਬ ਖੇਡਾਂ ਦੇ ਖੇਤਰ ਵਿੱਚ ਪਛੜ ਗਿਆ ਸੀ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਚੇਅਰਮੈਨ ਭੱਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਦੀਪਕ ਸ਼ਰਮਾ ਬੁਰਜ ਰਾਜਗੜ੍ਹ, ਦਿਲਸ਼ਾਦ, ਹਰਵਿੰਦਰ ਸਿੰਘ, ਨਵਦੀਪ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵੀਰ ਸਿੰਘ, ਜਤਿੰਦਰ ਸਿੱਧੂ, ਡਾ. ਬਲਜਿੰਦਰ ਹਰੀ, ਸਾਬਕਾ ਸਰਪੰਚ ਸੁਖਦੇਵ ਸਿੰਘ, ਚੇਅਰਮੈਨ ਜਗਸੀਰ ਸਿੰਘ ਵੈਦ ਅਤੇ ਸੀਰਾ ਮੱਲੂਆਣਾ ਹਾਜ਼ਰ ਸਨ। -ਪੱਤਰ ਪ੍ਰੇਰਕ

ਕਾਲਜ ਵਿੱਚ ਆਜ਼ਾਦੀ ਦਿਹਾੜਾ ਮਨਾਇਆ

ਰਾਮਪੁਰਾ ਫੂਲ: ਸ੍ਰੀ ਗੁਰੂ ਤੇਗ ਬਹਾਦਰ ਗਰੁੱਪ ਆਫ ਇੰਸਟੀਚਿਊਟਸ ਬੱਲ੍ਹੋ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਸਮਾਗਮ ਦੌਰਾਨ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ ਵੱਲੋਂ ਨਿਭਾਈ ਗਈ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਹਾੜੇ ਨਾਲ ਸਬੰਧਿਤ ਕੋਰੀਓਗ੍ਰਾਫੀ, ਦੇਸ਼ ਭਗਤੀ ਗੀਤ, ਸਕਿੱਟ ਅਤੇ ਹੋਰ ਆਈਟਮਾਂ ਪੇਸ਼ ਕੀਤੀਆਂ ਗਈਆਂ। ਪ੍ਰਿੰਸੀਪਲ ਡਾ. ਬਲਜੀਤ ਕੌਰ ਸਿੱਧੂ ਨੇ ਵੀ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਡਾ. ਮੁਕੇਸ਼ ਸਿੰਗਲਾ, ਵਾਈਸ ਚੇਅਰਮੈਨ ਮਾਸਟਰ ਨਿਰੰਜਣ ਲਾਲ, ਸਕੱਤਰ ਹਿਤੇਸ਼ ਸਿੰਗਲਾ ਨੇ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ। -ਖੇਤਰੀ ਪ੍ਰਤੀਨਿਧ

ਕਾਲਜ ਵਿੱਚ ਤੀਆਂ ਮਨਾਈਆਂ

ਭੁੱਚੋ ਮੰਡੀ: ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਕਾਲਜਿਜ਼ ਲਹਿਰਾ ਮੁਹੱਬਤ ਵਿੱਚ ‘ਤੀਆਂ ਤੀਜ ਦੀਆਂ’ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਦਿਆਂ ਪੰਜਾਬੀ ਲੋਕ ਨਾਚ ਗਿੱਧਾ, ਭੰਗੜਾ ਅਤੇ ਹੋਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਵਿਦਿਆਰਥਣਾਂ ਦੇ ਰੰਗੋਲੀ, ਮਹਿੰਦੀ, ਗਿੱਧਾ, ਵੰਗਾਂ ਦੀ ਸਜਾਵਟ ਅਤੇ ਨੇਲ ਆਰਟ ਦੇ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ਵਿੱਚ ਅਨੀਤਾ ਰਾਣੀ, ਮਹਿੰਦੀ ਵਿੱਚ ਪ੍ਰਭਜੋਤ ਕੌਰ, ਵੰਗਾਂ ਦੀ ਸਜਾਵਟ ਵਿੱਚ ਕੋਮਲਪ੍ਰੀਤ ਕੌਰ, ਨੇਲ ਆਰਟ ਵਿੱਚ ਸਿਮਰਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮਿਸ ਤੀਜ ਦੇ ਮੁਕਾਬਲੇ ਵਿੱਚ ਤਾਜਵੀਰ ਕੌਰ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਅਨੀਤਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। -ਪੱੱਤਰ ਪ੍ਰੇਰਕ

ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਕਾਲਾਂਵਾਲੀ: ਖੇਤਰ ਦੇ ਪਿੰਡ ਪੰਨੀਵਾਲਾ ਰੁਲਦੂ ਸਥਿਤ ਈਥਾਨੌਲ ਫੈਕਟਰੀ ਈ-20 ਗਰੀਨਫੀਊਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਫੈਕਟਰੀ ਦੇ ਜਨਰਲ ਮੈਨੇਜਰ ਅਮਿਤ ਗਰਗ, ਐਚ.ਆਰ. ਮੁਖੀ ਵਿਸ਼ਵਨਾਥ ਪ੍ਰਸ਼ਾਦ, ਪਾਵਰ ਪਲਾਂਟ ਇੰਚਾਰਜ ਮਨੀਸ਼ ਕੁਮਾਰ, ਸੁਰੱਖਿਆ ਇੰਚਾਰਜ ਸੁਰਜੀਤ ਸਿੰਘ, ਤਨਵੀਰ ਸਿੰਘ ਸਰਾ, ਸਾਬਕਾ ਸੂਬੇਦਾਰ ਮੁਕੰਦ ਸਿੰਘ, ਸਤਪਾਲ ਚਲਾਨਾ ਤੇ ਜਗਰੂਪ ਸਿੰਘ ਆਦਿ ਮੌਜੂਦ ਸਨ। ਵਿਸ਼ਵਨਾਥ ਪ੍ਰਸ਼ਾਦ ਨੇ ਦੱਸਿਆ ਕਿ ਫੈਕਟਰੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਦੇ ਬੈਠਣ ਲਈ 50 ਡਿਊਲ ਬੈਂਚ ਦਿੱਤੇ ਗਏ ਹਨ। ਪ੍ਰਿੰਸੀਪਲ ਬਸੰਤ ਸਿੰਘ ਅਤੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

ਮੇਘਾ ਸਿੰਘ ਤਖਾਣਵਬੱਧ ਦੀ ਬਰਸੀ ਮਨਾਈ

ਅਜੀਤਵਾਲ: ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਤਖਾਣਵੱਧ ’ਚ ਯੂਨੀਅਨ ਦੇ ਮੋਗਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੇਘਾ ਸਿੰਘ ਦੀ ਬਰਸੀ ਮਨਾਈ ਗਈ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਮੇਘਾ ਸਿੰਘ ਤਖਾਣਵੱਧ ਨੇ ਸਾਰੀ ਉਮਰ ਮਜ਼ਦੂਰ ਜਮਾਤ ਦੇ ਲੇਖੇ ਲਾਈ ਹੈ। ਅਖ਼ੀਰ ’ਤੇ ਬੂਟਾ ਸਿੰਘ ਨਵਾਂ ਪਿੰਡ ਤਖਾਣਵੱਧ ਨੇ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥੀ ਆਗੂ ਹਰਪ੍ਰੀਤ ਢੁੱਡੀਕੇ, ਮਜ਼ਦੂਰ ਆਗੂ ਮਨਜੀਤ ਸਿੰਘ ਬੁੱਘੀਪੁਰਾ, ਅਮਰਜੀਤ ਸਿੰਘ, ਚਮਕੌਰ ਸਿੰਘ ਬਿੱਲੂ, ਨਛੱਤਰ ਸਿੰਘ ਤਖਾਣਵੱਧ, ਕਿਸਾਨ ਆਗੂ ਬੂਟਾ ਸਿੰਘ, ਕਾਮਰੇਡ ਮੇਘਾ ਸਿੰਘ ਦੇ ਬੇਟੇ ਜਸਪਾਲ ਸਿੰਘ ਪਾਲਾ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
×