ਪਰਵਾਸੀ ਮਜ਼ਦੂਰ ਨੂੰ ਕੁੱਟਿਆ ਤੇ ਲੁੱਟਿਆ
ਪੰਜਾਬ ’ਚ ਦਿਹਾੜੀ ਕਰਨ ਬਿਹਾਰ ਤੋਂ ਆਏ ਮਜ਼ਦੂਰ ਤੋਂ ਤਿੰਨ ਲੁਟੇਰਿਆਂ ਨੇ 25 ਹਜ਼ਾਰ ਰੁਪਏ ਨਗਦ ਅਤੇ ਮੋਬਾਈਲ ਫੋਨ ਖੋਹ ਲਿਆ ਹੈ। ਉਸ ਨੇ ਇਸ ਸਬੰਧੀ ਮਾਨਸਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਬਿਹਾਰ ਦੇ ਜ਼ਿਲ੍ਹਾ ਪੂਨੀਆ ਦੇ ਪਿੰਡ ਸਹੁਰੀਆ...
Advertisement
ਪੰਜਾਬ ’ਚ ਦਿਹਾੜੀ ਕਰਨ ਬਿਹਾਰ ਤੋਂ ਆਏ ਮਜ਼ਦੂਰ ਤੋਂ ਤਿੰਨ ਲੁਟੇਰਿਆਂ ਨੇ 25 ਹਜ਼ਾਰ ਰੁਪਏ ਨਗਦ ਅਤੇ ਮੋਬਾਈਲ ਫੋਨ ਖੋਹ ਲਿਆ ਹੈ। ਉਸ ਨੇ ਇਸ ਸਬੰਧੀ ਮਾਨਸਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਬਿਹਾਰ ਦੇ ਜ਼ਿਲ੍ਹਾ ਪੂਨੀਆ ਦੇ ਪਿੰਡ ਸਹੁਰੀਆ ਵਾਸੀ ਧਰਮਿੰਦਰ ਕੁਮਾਰ ਆਪਣੇ ਸਾਥੀ ਸੁਨੀਲ ਕੁਮਾਰ ਨਾਲ ਝੋਨੇ ਦੀ ਦਿਹਾੜੀ ਲੈ ਕੇ ਪਿੰਡ ਜਾਣ ਲਈ ਮਾਨਸਾ ਦੇ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ। ਰਾਹ ਵਿੱਚ ਫ਼ੌਜੀ ਪੈਟਰੋਲ ਪੰਪ ਦੇ ਲਾਗੇ ਤਿੰਨ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਤੋਂ 25 ਹਜ਼ਾਰ ਰੁਪਏ ਤੇ ਇੱਕ ਮੋਬਾਈਲ ਫੋਨ ਖੋਹ ਲਿਆ ਅਤੇ ਬਾਅਦ ਵਿੱਚ ਲੁਟੇਰੇ ਫ਼ਰਾਰ ਹੋ ਗਏ। ਧਰਮਿੰਦਰ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੇ ਸੱਟਾਂ ਵੀ ਮਾਰੀਆਂ। ਉਸ ਨੇ ਦੱਸਿਆ ਕਿ ਕਮਾਈ ਦੀ ਲੁੱਟ ਹੋਣ ਮਗਰੋਂ ਹੁਣ ਉਹ ਖਾਲੀ ਹੱਥ ਵਾਪਸ ਪਿੰਡ ਜਾਵੇਗਾ।
Advertisement
Advertisement
×