ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 23 ਮਈ
ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬਾਰ੍ਹਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਈਆਂ ਤਿੰਨ ਵਿਦਿਆਰਥਣਾਂ ਸਮੇਤ ਸਕੂਲ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਕੁਲਦੀਪ ਸ਼ਰਮਾ ਅਤੇ ਸਿਮਰਨਜੋਤ ਕੌਰ ਦੋਨਾਂ ਨੇ ਸਾਇੰਸ ਗਰੁੱਪ ’ਚ 99.20 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਚੌਥਾ ਸਥਾਨ ਅਤੇ ਖੁਸ਼ਦੀਪ ਕੌਰ ਨੇ ਕਾਮਰਸ ਗਰੁੱਪ ਚੋਂ 97.8 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ 12ਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਇੰਸ ਗਰੁੱਪ ਦੇ 11 ਵਿਦਿਆਰਥੀ ਖੁਸ਼ਰੀਤ ਕੌਰ ਨੇ 97 ਫੀਸਦੀ, ਕਾਜਲ ਨੇ 96.6 ਫੀਸਦੀ, ਰਸ਼ਨਦੀਪ ਕੌਰ ਨੇ 96.2 ਫੀਸਦੀ, ਮੋਨਿਕਾ ਸ਼ਰਮਾ ਨੇ 96.2 ਫੀਸਦੀ, ਲਵਪ੍ਰੀਤ ਕੌਰ ਨੇ 96 ਫੀਸਦੀ, ਜਸ਼ਨਪ੍ਰੀਤ ਕੌਰ ਨੇ 95.8 ਫੀਸਦੀ, ਹਰਮਨਦੀਪ ਕੌਰ 95.4 ਫੀਸਦੀ, ਕਮਲਦੀਪ ਕੌਰ ਨੇ 95.2 ਫੀਸਦੀ ਅਤੇ ਪ੍ਰਭਜੋਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ 9 ਬੱਚਿਆਂ ਨੇ 90 ਤੋਂ 95 ਫੀਸਦੀ ਵਿਚਕਾਰ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਹੀ ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ। ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਨਵਪ੍ਰੀਤ ਸ਼ਰਮਾ ਨੇ ਦੱਸਿਆ ਕਿ ਵਧੀਆ ਅੰਕ ਪ੍ਰਾਪਤ ਕਰਨ ਵਾਲਿਆਂ ਵਿਚੋਂ ਤਿੰਨਾਂ ਵਿਦਿਆਰਥਣਾਂ ਨੇ ਤਾਂ ਜੂਡੋ ਅਤੇ ਸਤਰੰਜ਼ ਖੇਡਾਂ ਵਿੱਚ ਸੂਬੇ ਵਿੱਚੋਂ ਦੂਸਰਾ ਸਥਾਨ ਵੀ ਹਾਸਲ ਕੀਤਾ ਹੋਇਆ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆ ਅਤੇ ਕਲਾਸ ਇੰਚਾਰਜ ਸਾਹਿਬਾਨ ਨੂੰ ਇਸ ਪ੍ਰਾਪਤੀ `ਤੇ ਦਿਲੀ ਸ਼ੁਭਕਾਮਨਾਵਾਂ ਭੇਟ ਕੀਤੀਆਂ।