ਸਹਿਕਾਰੀ ਸਭਾ ਭੋਤਨਾ ਦੇ ਮੈਂਬਰ ਚੁਣੇ
ਸ਼ਹਿਣਾ: ਸਹਿਕਾਰੀ ਸਭਾ ਭੋਤਨਾ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਪ੍ਰਧਾਨ ਦੀ ਚੋਣ ਸਹਿਕਾਰੀ ਸਭਾ ਦੇ ਨਿਯਮਾਂ ਅਨੁਸਾਰ 15 ਦਿਨਾਂ ਬਾਅਦ ਹੋਵੇਗੀ। ਸਹਿਕਾਰੀ ਸਭਾ ਦੇ ਸਕੱਤਰ ਦਲਬਾਰ ਸਿੰਘ ਅਤੇ ਸਕੱਤਰ ਸੁਖਵੀਰ ਸਿੰਘ ਨੇ ਦੱਸਿਆ ਕਿ ਪਿਛਲੀ ਕਮੇਟੀ...
Advertisement
ਸ਼ਹਿਣਾ: ਸਹਿਕਾਰੀ ਸਭਾ ਭੋਤਨਾ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਅਤੇ ਪ੍ਰਧਾਨ ਦੀ ਚੋਣ ਸਹਿਕਾਰੀ ਸਭਾ ਦੇ ਨਿਯਮਾਂ ਅਨੁਸਾਰ 15 ਦਿਨਾਂ ਬਾਅਦ ਹੋਵੇਗੀ। ਸਹਿਕਾਰੀ ਸਭਾ ਦੇ ਸਕੱਤਰ ਦਲਬਾਰ ਸਿੰਘ ਅਤੇ ਸਕੱਤਰ ਸੁਖਵੀਰ ਸਿੰਘ ਨੇ ਦੱਸਿਆ ਕਿ ਪਿਛਲੀ ਕਮੇਟੀ ਦੀ ਵਿਭਾਗੀ ਸਮੇਂ ਅਨੁਸਾਰ ਮਿਆਦ ਪੂਰੀ ਹੋ ਗਈ ਸੀ। ਪਿੰਡ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ 8 ਜਨਰਲ ਵਰਗ, ਇੱਕ ਮਹਿਲਾ ਅਤੇ ਦੋ ਪਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਦੀ ਚੋਣ ਕੀਤੀ। ਚੁਣੇ ਗਏ ਮੈਂਬਰਾਂ ’ਚ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਬੰਟੀ ਸਿੰਘ, ਬਸੰਤ ਸਿੰਘ, ਪਾਲ ਸਿੰਘ, ਗੁਰਸ਼ਰਨ ਸਿੰਘ, ਬਿੱਕਰ ਸਿੰਘ, ਕੁਲਵੰਤ ਸਿੰਘ, ਬਿੰਦਰ ਕੌਰ ਅਤੇ ਰਣਜੀਤ ਕੌਰ ਹਨ। ਇਨ੍ਹਾਂ ਮੈਂਬਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੀਪਾ, ਹਰਨੇਕ ਸਿੰਘ, ਅਮਨਦੀਪ ਸਿੰਘ, ਹਰਨੂਰ ਸਿੰਘ, ਅਜੈਬ ਸਿੰਘ, ਸੋਹਣ ਸਿੰਘ ਪੰਚ, ਭੋਲਾ ਸਿੰਘ ਸਾਬਕਾ ਪੰਚ, ਸੁਖਪਾਲ ਸਿੰਘ ਪੰਚ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement