‘ਵੜਿੰਗ ਟੌਲ ਪਲਾਜ਼ਾ’ ਬੰਦ ਕਰਾਉਣ ਲਈ ਪਿੰਡਾਂ ’ਚ ਮੀਟਿੰਗਾਂ
‘ਵੜਿੰਗ ਟੌਲ ਪਲਾਜ਼ਾ’ ਵਿਵਾਦ ਦੇ ਦਰਮਿਆਨ ਜਿਥੇ ਪਲਾਜ਼ਾ ਪ੍ਰਬੰਧਕੀ ਕੰਪਨੀ ਨੇ ਬੀਤੀ ਸ਼ਾਮ ਪਲਾਜ਼ਾ ਸ਼ੁਰੂ ਕਰਦਿਆਂ ਟੌਲ ਵਸੂਲਣਾ ਸ਼ੁਰੂ ਕਰ ਦਿੱਤਾ ਹੈ ਉਥੇ ਬੀਕੇਯੂ ਸਿੱਧੂਪੁਰ ਵੱਲੋਂ 27 ਅਗਸਤ ਨੂੰ ਦਿੱਤੇ ਬੰਦ ਦੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਿੰਡਾਂ ’ਚ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਜਥੇਬੰਦੀ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਹਰਭਗਵਾਨ ਸਿੰਘ ਲੰਬੀ, ਜ਼ਿਲ੍ਹਾ ਆਗੂ ਬਲਜੀਤ ਸਿੰਘ ਬੋਦੀਵਾਲਾ, ਹਰਜਿੰਦਰ ਸਿੰਘ ਲੁਬਾਣਿਆਂ ਵਾਲੀ, ਗੁਰਬਾਜ਼ ਸਿੰਘ ਉਦੈਕਰਨ ਅਤੇ ਲਖਵਿੰਦਰ ਸਿੰਘ ਬੈਂਸ ਰੋੜਾਂਵਾਲੀ ਨੇ ਪਿੰਡ ਡੋਹਕ ਪਿੰਡ ਡੋਹਕ ’ਚ ਬੈਠਕਾਂ ਕਰਦਿਆਂ ਲੋਕਾਂ ਨੰ ਵੱਡੀ ਗਿਣਤੀ ’ਚ 17 ਅਗਸਤ ਨੂੰ ਟੌਲ ਪਲਾਜ਼ਾ ਬੰਦ ਕਰਾਉਣ ਲਈ ਪਿੰਡ ਵੜਿੰਗ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਬੈਠਕਾਂ ਜ਼ਿਲ੍ਹੇ ਭਰ ਦੇ ਪਿੰਡਾਂ ਵਿੱਚ ਹੋਣਗੀਆਂ।
ਇਸ ਦੌਰਾਨ ਪਲਾਜ਼ਾ ਕੰਪਨੀ ਦੇ ਅਧਿਕਾਰੀ ਜਤਿੰਦਰ ਪਟੇਲ ਨੇ ਦੱਸਿਆ ਕਿ ਪ੍ਰਸ਼ਾਸਨ ਅਧਿਕਾਰੀਆਂ ਨਾਲ ਬੈਠਕ ਉਪਰੰਤ ਉਨ੍ਹਾਂ 18 ਅਗਸਤ ਦੀ ਸ਼ਾਮ ਨੂੰ ਪਲਾਜ਼ਾ ਸ਼ੁਰੂ ਕਰ ਦਿੱਤਾ ਹੈ ਅਤੇ ਨਾਲ ਹੀ ਨਹਿਰਾਂ ਦੇ ਪੁਲਾਂ ਦੀ ਉਸਾਰੀ ਲਈ ਟੈਂਡਰ ਲਾ ਦਿੱਤੇ ਹਨ। ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ 15 ਦਿਨਾਂ ਤੋਂ ਪਹਿਲਾਂ - ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।