DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਪੱਤਰ ਪੇ੍ਰਕ ਝੁਨੀਰ, 13 ਮਾਰਚ ਕਸਬੇ ਦੇ ਨੇੜਲੇ ਪਿੰਡ ਬਾਜੇਵਾਲਾ ਵਿਖੇ ਸੀ.ਪੀ.ਆਈ ਪਿੰਡ ਇਕਾਈ ਦੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਧੰਨਾ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦੇ ਆਜਮ ਭਗਤ ਸਿੰਘ,...

  • fb
  • twitter
  • whatsapp
  • whatsapp
Advertisement

ਪੱਤਰ ਪੇ੍ਰਕ

ਝੁਨੀਰ, 13 ਮਾਰਚ

Advertisement

ਕਸਬੇ ਦੇ ਨੇੜਲੇ ਪਿੰਡ ਬਾਜੇਵਾਲਾ ਵਿਖੇ ਸੀ.ਪੀ.ਆਈ ਪਿੰਡ ਇਕਾਈ ਦੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਧੰਨਾ ਸਿੰਘ ਬਾਜੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ 25 ਮਾਰਚ ਨੂੰ ਪਿੰਡ ਬਾਜੇਵਾਲਾ ਵਿਖੇ ਕੀਤੀ ਜਾਵੇਗੀ। ਕਾਨਫਰੰਸ ਦੌਰਾਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋ ਇਨਕਲਾਬੀ ਨਾਟਕ, ਕੋਰੀਓਗ੍ਰਾਫੀ ਤੇ ਗੀਤ ਪੇਸ਼ ਕੀਤੇ ਜਾਣਗੇ ਤੇ ਇਸ ਮੌਕੇ ਤੇ ਕਮਿਉਨਿਸਟ ਲਹਿਰ ਦੇ ਮਹਾਨ ਆਗੂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੋਹਾਨ ਤੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸ਼ਹੀਦੇ ਆਜਮ ਸ. ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲ ਕੇ ਹੀ ਸਾਡੇ ਸਮਾਜ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਤੇ ਆਰਥਿਕ, ਸਮਾਜਿਕ ਤੇ ਰਾਜਨੀਤਕ ਅਸਮਾਨਤਾਵਾਂ ਨੂੰ ਖਤਮ ਕਰਕੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾ. ਬਲਦੇਵ ਸਿੰਘ ਬਾਜੇਵਾਲਾ, ਕਾ. ਜੱਗਾ ਸਿੰਘ ਬਾਜੇਵਾਲਾ , ਕਾ. ਬੂਟਾ ਸਿੰਘ ਖੱਟੜਾ , ਕਾ. ਬੂਟਾ ਸਿੰਘ ਬਾਜੇਵਾਲਾ ਮਿਸਤਰੀ , ਕਾ. ਦਰਸਨ ਸਿੰਘ ਬਾਜੇਵਾਲਾ ਮਿਸਤਰੀ , ਕਾ. ਗੁਰਚੇਤ ਸਿੰਘ ਬਾਜੇਵਾਲਾ , ਕਾ. ਨਿਰਮਲ ਸਿੰਘ ਬਾਜੇਵਾਲਾ , ਕਾ. ਗਿੰਦਰ ਸਿੰਘ ਬਾਜੇਵਾਲਾ , ਕਾ. ਮੇਜਰ ਸਿੰਘ ਬਾਜੇਵਾਲਾ ਆਦਿ ਵੀ ਹਾਜ਼ਰ ਸਨ ।

Advertisement

Advertisement
×